ਘੱਟੋਘੱਟ ਉਜ਼ਰਤਾਂ ਚ ਨਿਗੁਣਾ ਵਾਧਾ ਕਿਰਤੀਆਂ ਨਾਲ ਮਜ਼ਾਕ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੈਲੀ ਦਾ ਐਲਾਨ
ਪਟਿਆਲਾ 31 ਦਸੰਬਰ:- ਪੰਜਾਬ ਸਰਕਾਰ ਕਿਰਤ ਵਿਭਾਗ ਵੱਲੋਂ ਆਪਣੇ ਪੱਤਰ ਨੰ: ਸਟ/ਮਵ/2025/24111—24333 ਮਿਤੀ 24—12—2025 ਨੂੰ ਜਾਰੀ ਕਰਕੇ ਘੱਟੋ—ਘੱਟ ਉਜ਼ਰਤਾਂ ਵਿੱਚ ਵਾਧਾ ਕੀਤਾ ਹੈ। ਜਿਸ ਰਾਹੀਂ ਕੱਚੇ ਦਰਜਾਚਾਰ ਕਰਮਚਾਰੀਆਂ ਦੀ ਉਜ਼ਰਤਾਂ ਵਿੱਚ ਨਿਗੁਣਾ ਵਾਧਾ ਕੀਤਾ ਹੈ। ਰੋਜ਼ ਦੀ ਦਿਹਾੜੀ 451.01 ਨਿਸ਼ਚਿਤ ਕੀਤੀ ਹੈ ਅਤੇ ਮਹੀਨਾਵਾਰ ਉਜ਼ਰਤ 11726.40 ਨਿਸ਼ਚਿਤ ਕੀਤੀ ਹੈ। ਜ਼ੋ ਕਿਰਤੀਆਂ ਨਾਲ ਆਪ ਸਰਕਾਰ ਵੱਲੋਂ ਮਜਾਕ ਕੀਤਾ ਗਿਆ ਹੈ।
ਜਦੋਂ ਕਿ ਕਿਰਤ ਵਿਭਾਗ ਮੁੱਖ ਮੰਤਰੀ ਪਾਸ ਹੈ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਘੱਟੋ—ਘੱਟ ਉਜ਼ਰਤ ਮਹਿੰਗਾਈ ਨੂੰ ਦੇਖਦੇ ਹੋਏ 35000/ਰੁਪੈ ਮਹੀਨਾਂ ਜਾਰੀ ਕਰਨ ਦੀ ਮੰਗ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ। ਪਰੰਤੂ ਕੇਵਲ ਤੇ ਕੇਵਲ 337 ਰੁਪਏ ਦਾ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ। ਜ਼ੋ ਕਿਰਤੀਆਂ ਦੀ ਲੁੱਟ ਹੈ।
ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਮਹਿੰਗਾਈ ਦੇ ਅੰਕੜਿਆਂ ਨੂੰ ਵੇਖਦੇ ਹੋਏ ਇਹ ਵਾਧਾ ਘੱਟੋ—ਘੱਟ 35000 ਰੁਪਏ ਕੀਤਾ ਜਾਵੇ ਅਤੇ ਕਿਰਤੀਆਂ ਦੀ ਆਰਥਿਕ ਲੁੱਟ ਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਇਸਦੇ ਨੇੜ ਭਵਿੱਖ ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਦਾ ਖਮਿਆਜਾ ਭੁਗਤਨਾ ਪਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਠੇਕੇਦਾਰੀ,ਆਊਟ ਸੋਰਸ ਪ੍ਰਥਾ ਦਾ ਖਾਤਮਾ ਕਰਕੇ ਸਮੁੱਚੇ ਕਰਮਚਾਰੀਆਂ ਨੂੰ ਸੰਬੰਧਿਤ ਵਿਭਾਗਾਂ ਵਿੱਚ ਖਪਾਇਆ ਜਾਵੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਪੱਕਾ ਕੀਤਾ ਜਾਵੇ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਉਪਰੋਕਤ ਹਾਲਾਤਾਂ ਨੂੰ ਦੇਖਦੇ ਹੋਏ ਮਿਤੀ 02—01—2026 ਨੂੰ ਪਸ਼ੂ ਪਾਲਣ ਦੇ ਦਫਤਰ ਡਿਪਟੀ ਡਾਇਰੈਕਟਰ ਦਫਤਰ ਰਉਣੀ ਫਾਰਮ ਪਟਿਆਲਾ ਵਿਖੇ ਰੈਲੀ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਕਿਓਕਿ ਪੰਜਾਬ ਸਰਕਾਰ ਦੁਆਰਾ ਜ਼ੋ ਨਿਗੁਣਾ ਵਾਧਾ ਕੀਤਾ ਹੈ ਕਲਾਸ ਏ, ਬੀ, ਸੀ ਅਤੇ ਡੀ ਦਾ ਮਿਤੀ 01—03—2025 ਤੋਂ ਮਿਤੀ 01—09—2025 ਤੱਕ ਇੱਕ ਮਹੀਨੇ 336.76, ਇਕ ਦਿਨ 12.95 ਅਤੇ ਇੱਕ ਘੰਟੇ ਦਾ ਵਾਧਾ 1.62 ਰੁਪਏ ਕੀਤਾ ਗਿਆ ਹੈ ਜੀ।
