ਸਪੈਸ਼ਲ ਇਨਟੈਨਸਿਵ ਰਵੀਜ਼ਨ ਸਬੰਧੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਸੰਗਰੂਰ, 18 ਮਈ:- ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੇ ਸਪੈਸ਼ਲ ਇਨਟੈਨਸਿਵ ਰਵੀਜ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਪੈਸ਼ਲ ਇਨਟੈਨਸਿਵ ਰਵੀਜ਼ਨ ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਸਡਿਊਲ ਸਬੰਧੀ ਜਾਣਕਾਰੀ ਦੇਣ ਲਈ ਦਫਤਰ ਡਿਪਟੀ ਕਮਿਸ਼ਨਰ ਸੰਗਰੂਰ ਵਿਖੇ ਜ਼ਿਲ੍ਹਾ ਚੋਣ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ/ਸਕੱਤਰ/ਨੁਮਾਇੰਦਿਆਂ ਨਾਲ ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
Special Intensive Revision ਤਹਿਤ ਪੰਜਾਬ ਰਾਜ ਵਿੱਚ ਮਿਤੀ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ. ਘਰ-ਘਰ ਜਾ ਕੇ Enumeration Form ਭਰਵਾਉਣਗੇ। ਜ਼ਿਲ੍ਹਾ ਸੰਗਰੂਰ ਵਿੱਚ ਇਸ ਸਮੇਂ 9,15,752 ਵੋਟਰ ਹਨ, ਜਿਸ ਅਨੁਸਾਰ ਹਰੇਕ ਬੀ.ਐਲ.ਓ ਨੂੰ ਔਸਤ 910 ਵੋਟਰਾਂ ਦੀ SIR ਕਰਨੀ ਹੋਵੇਗੀ।
Pre-SIR ਗਤੀਵਿਧੀਆਂ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ 9,15,752 ਵੋਟਰਾਂ ਵਿੱਚੋਂ 7,94,277 ਵੋਟਰ 2003 ਦੀ ਵੋਟਰ ਸੂਚੀ ਨਾਲ ਮੈਪ ਕਰ ਦਿੱਤੇ ਗਏ ਹਨ, ਜੋ ਕਿ ਤਕਰੀਬਨ 86.73% ਬਣਦਾ ਹੈ। ਭਾਵੇ ਕਿ ਸਾਰੇ ਵੋਟਰਾਂ ਨੂੰ SIR ਅਧੀਨ ਫਾਰਮ ਭਰਨਾ ਜ਼ਰੂਰੀ ਹੈ, ਫਿਰ ਵੀ ਮੈਪ ਕੀਤੇ ਹੋਏ ਵੋਟਰਾਂ ਲਈ SIR ਦੀ ਪ੍ਰਕਿਰਿਆ ਕਾਫੀ ਆਸਾਨ ਹੋਵੇਗੀ।
Special Intensive Revision ਦੇ ਕੰਮ ਲਈ ਜ਼ਿਲ੍ਹਾ ਸੰਗਰੂਰ ਵਿੱਚ ਕੁਲ 1006 ਬੂਥਾਂ 'ਤੇ 1006 ਬੀ.ਐਲ.ਓਜ, 107 ਬੀ.ਐਲ.ਓ ਸੁਪਰਵਾਈਜ਼ਰ ਅਤੇ 05 ਚੋਣਕਾਰ ਰਜਿਸਟਰੇਸ਼ਨ ਅਫਸਰ, 10 ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਲਗਾਏ ਗਏ ਹਨ।
ਸਪੈਸ਼ਲ ਇੰਨਟੈਸਿਵ ਰਿਵੀਜ਼ਨ ਦਾ ਉਦੇਸ਼ ਜਿਲ੍ਹੇ ਦੇ ਹਰੇਕ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ ਹੋਵੇਗਾ। ਦੋਹਰੀ ਵੋਟਰ ਰੱਖਣਾ ਭਾਰਤੀ ਸੰਵਿਧਾਨ ਅਨੁਸਾਰ ਦੰਡ ਯੋਗ ਅਪਰਾਧ ਹੈ, ਜਿਸ ਲਈ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੈ।
SIR ਅਧੀਨ ਹੀ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਦਾ ਕੰਮ ਮਿਤੀ 24.07.2026 ਤੱਕ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਨਾ ਹੋਵੇ। ਜੇਕਰ ਇਸ ਸਬੰਧੀ ਕਿਸੇ ਰਾਜਸੀ ਪਾਰਟੀ ਦੇ ਸੁਝਾਅ ਹਨ ਤਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਲਹਿਰਾ, ਦਿੜ੍ਹਬਾ, ਸੁਨਾਮ, ਧੂਰੀ ਅਤੇ ਸੰਗਰੂਰ ਵਿਖੇ ਦਿੱਤੇ ਜਾ ਸਕਦੇ ਹਨ।
ਜੇਕਰ ਕੋਈ ਵੋਟਰ SIR ਅਧੀਨ Enumeration Form ਨਹੀਂ ਭਰਦਾ ਹੈ ਤਾਂ ਉਸ ਨੂੰ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਜੋ ਮਿਤੀ 31.07.2026 ਨੂੰ ਪ੍ਰਕਾਸ਼ਿਤ ਹੋਵੇਗੀ। ਦਾਅਵੇ ਅਤੇ ਇਤਰਾਜ਼ ਮਿਤੀ 31.07.2026 ਤੋਂ ਮਿਤੀ 30.08.2026 ਤਕ ਲਏ ਜਾਣਗੇ, ਜਿਹਨਾਂ ਦਾ ਨਿਪਟਾਰਾ ਮਿਤੀ 28.09.2026 ਤਕ ਕਰਦੇ ਹੋਏ ਮਿਤੀ 01.10.2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੋਟਰ ਸੂਚੀਆਂ ਦੇ ਸਪੈਸ਼ਲ ਇੰਨਟੈਨਸਿਵ ਰਿਵੀਜ਼ਨ ਵਿੱਚ ਬੀ.ਐਲ.ਓ. ਨੂੰ ਪੂਰਾ ਸਹਿਯੋਗ ਦੇਣ ਅਤੇ ਉਨ੍ਹਾਂ ਵੱਲੋਂ ਹਰੇਕ ਪੋਲਿੰਗ ਬੂਥ ਲਈ ਬੀ.ਐਲ.ਏ. ਨਿਯੁਕਤ ਕੀਤੇ ਜਾਣ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਪਰਮਜੀਤ ਕੌਰ, ਚੋਣ ਤਹਿਸੀਲਦਾਰ, ਸ੍ਰ ਸਤਗੁਰ ਸਿੰਘ (ਬਹੁਜਨ ਸਮਾਜ ਪਾਰਟੀ), ਸ਼੍ਰੀ ਸੁਰੇਸ਼ ਬੇਦੀ (ਭਾਰਤੀ ਜਨਤਾ ਪਾਰਟੀ), ਸ੍ਰੀ ਅੰਮ੍ਰਿਤ ਬਰਾੜ (ਕਾਂਗਰਸ), ਸ੍ਰ ਗੁਰਨੈਬ ਸਿੰਘ (ਸ਼੍ਰੋਮਣੀ ਅਕਾਲੀ ਦਲ)(ਅੰਮ੍ਰਿਤਸਰ)), ਸ੍ਰ ਚਮਕੌਰ ਸਿੰਘ ਖੇੜੀ (ਸੀ.ਪੀ.ਆਈ.(ਐਮ.)), ਸ੍ਰ ਹਰਪਾਲ ਸਿੰਘ (ਆਮ ਆਦਮੀ ਪਾਰਟੀ) ਅਤੇ ਸ਼੍ਰੀ ਨਰੇਸ਼ ਕੁਮਾਰ (ਸ਼ੋਮਣੀ ਅਕਾਲੀ ਦਲ) ਹਾਜ਼ਰ ਸਨ।
