ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜਗਾਰ ਯੋਜਨਾ ਤੇ ਮੀਟਿੰਗ ਦਾ ਆਯੋਜਨ

ਚੰਡੀਗੜ੍ਹ, 20 ਨਵੰਬਰ:- ਵਿਕਸਿਤ ਭਾਰਤ-2047 ਦੀ ਪਰਿਕਲਪਨਾ ਤਹਿਤ ਭਾਰਤ ਸਰਕਾਰ ਨੇ ਦੇਸ਼ ਵਿੱਚ ਰੁਜਗਾਰ ਸਿਰਜਨ ਨੂੰ ਪ੍ਰੋਤਸਾਹਿਤ ਕਰਨ ਲਈ 1 ਅਗਸਤ 2025 ਨੂੰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਯੋਜਨਾ ਲਾਗੂ ਕੀਤੀ ਹੈ ਜਿਸ ਦੇ ਤਹਿਤ 3.5 ਕਰੋੜ ਨਵੇਂ ਰੁਜਗਾਰਾਂ ਲਈ ਲਗਭਗ 1 ਲੱਖ ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ  ਰੁਜਗਾਰ ਮਾਲਕਾਂ ਅਤੇ ਰੁਜਗਾਰ ਪਾਉਣ ਵਾਲਿਆਂ ਨੂੰ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਦੇ ਤੁਰੰਤ ਲਾਗੂਕਰਨ ਦੇ ਦ੍ਰਿਸ਼ਟੀਗਤ ਹਰਿਆਣਾ ਰਾਜ ਵੱਡੇ ਰਾਜਿਆਂ ਨੂੰ ਪਿੱਛੇ  ਛੱਡ ਕੇ ਦੇਸ਼ਭਰ ਵਿੱਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ।
ਹਰਿਆਣਾ ਕਿਰਤ ਅਤੇ ਯੁਵਾ ਅਧਿਕਾਰਤਾ ਅਤੇ ਉਦਮੱਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ ਦੀ ਅਗਵਾਈ ਵਿੱਚ ਅੱਜ ਇਸ ਯੋਜਨਾ ਦੀ ਜਾਗਰੂਕਤਾ ਲਈ ਕੌਸ਼ਲ ਭਵਨ, ਪੰਚਕੂਲਾ ਵਿੱਚ ਰੁਜਗਾਰ ਮੇਲੇ ਦਾ ਲਗਾਉਣ ਵਾਲੇ ਤਕਨੀਕੀ ਸਿੱਖਿਆ ਵਿਭਾਗ ਸੀਨੀਅਰ ਸਕੈਂਡਰੀ ਸਿੱਖਿਆ ਵਿਭਾਗ, ਰੁਜਗਾਰ ਵਿਭਾਗ, ਕੌਸ਼ਲ ਵਿਭਾਗ ਦੇ ਅਧਿਕਾਰਿਆਂ ਅਤੇ ਆਈ.ਟੀ. ਆਈ. ਦੇ ਪ੍ਰੀਂਸਿਪਲਾਂ ਨਾਲ ਮੀਟਿੰਗ ਦਾ ਆਯੋਜਨ ਹੋਇਆ।
ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ ਨੇ ਦੱਸਿਆ ਕਿ ਇਸ ਯੋਜਨਾ ਦੀ ਸਰੰਚਨਾ ਵਿੱਚ 2 ਮੁੱਖ ਭਾਗ ਹਨ ਜਿਸ ਵਿੱਚ ਜੇਕਰ ਨਵੇਂ ਕਰਮਚਾਰੀ ਨੇ ਈਪੀਐਫ਼ਓ 1 ਅਗਸਤ 2025 ਤੋਂ 31 ਜੁਲਾਈ 2027 ਵਿੱਚਕਾਰ ਰਜਿਸਟ੍ਰੇਸ਼ਨ ਕੀਤਾ ਹੋਵੇ, ਮਹੀਨੇ ਦੀ ਤਨਖ਼ਾਹ 1 ਲੱਖ ਰੁਪਏ ਤੋਂ ਘੱਟ ਹੋਵ, ਅਜਿਹੇ ਨਵੇਂ ਕਰਮਚਾਰੀ ਨੂੰ 15000 ਰੁਪਏ ਤੱਕ ਕਰਮਚਾਰੀ ਭਵਿੱਖ ਨਿਧੀ ਵਿੱਚ ਵਧੀਕ ਭੱਤਾ ਦੋ ਕਿਸਤਾਂ ਵਿੱਚ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਦੂਜੀ ਕਿਸਤ ਵਿਤੀ ਸਾਖਰਤਾ ਪ੍ਰੋਗਰਾਮ ਨਾਲ ਜੁੜੀ ਹੋਵੇਗੀ। ਇਸ ਸਕੀਮ ਵਿੱਚ ਲਾਭ ਪ੍ਰਾਪਤ ਕਰਨ ਲਈ ਕਰਮਚਾਰੀ ਨੂੰ ਇੱਕ ਸੰਸਥਾ ਵਿੱਚ 12 ਮਹੀਨੇ/ ਸਾਖਰਤਾ ਮਾਡਯੂਲ ਪੂਰਾ ਹੋਣਾ ਜਰੂਰੀ ਹੈ। ਜੇਕਰ ਸੰਸਥਾ ਵਿੱਚ 50 ਕਰਮਚਾਰਿਆਂ ਦੀ ਗਿਣਤੀ ਘੱਟ ਹੈ ਤਾਂ ਦੋ ਜਾਂ ਇਸ ਤੋਂ ਵੱਧ ਅਹੁਦੇ ਤਿਆਰ ਕਰਨਾ ਅਤੇ ਸੰਸਥਾ ਵਿੱਚ ਜੇਕਰ 50 ਤੋਂ ਵੱਧ ਕਰਮਚਾਰਿਆਂ ਦੀ ਗਿਣਤੀ ਹੈ ਤਾਂ ਪੰਜ ਜਾਂ ਉਸ ਤੋਂ ਵੱਧ ਅਹੁਦੋ ਤਿਆਰ ਕਰ ਸਕਦੇ ਹਨ। ਇਸ ਯੋਜਨਾ ਵਿੱਚ ਸੰਸਥਾ ਨੂੰ 3000 ਰੁਪਏ ਤੱਕ ਪ੍ਰਤੀ ਕਰਮਚਾਰੀ ਪ੍ਰਤੀ ਮਹੀਨੇ ਦੀ ਪ੍ਰੋਤਸਾਹਨ ਰਕਮ 2 ਸਾਲ ਲਈ ਪ੍ਰਦਾਨ ਕੀਤੀ ਜਾਵੇਗੀ।
ਇਸ ਯੋਜਨਾ ਵਿੱਚ ਅਪਲਾਈ ਲਈ ਕਿਰਤ ਮੰਤਰਾਲੇ ਭਾਰਤ ਸਰਕਾਰ ਵੱਲੋਂ pmvbry.epfindia.gon.in / pmvbry.labour.gov.in  ਪੋਰਟਲ ਬਣਾਇਆ ਗਿਆ ਹੈ।  ਪ੍ਰਧਾਨ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਜੇਕਰ ਕਿਸੇ ਸੰਸਥਾ ਵਿੱਚ ਕਿਸੇ ਕਾਰਨ ਤੋਂ ਈ.ਪੀ.ਐਫ਼ ਦੇ ਰਿਟਰਨ ਅੱਜ ਤੱਕ ਵੀ ਨਹੀ ਭਰੀ ਹੈ ਅਤੇ ਇਸ ਯੋਜਨਾ ਦਾ ਲਾਭ ਲੈਣ ਦਾ ਇੱਛੁਕ ਹੈ ਤਾਂ ਈ.ਪੀ.ਐਫ਼ ਦੀ ਪੁਰਾਣੀ ਰਿਟਰਨ ਭਰਨ 'ਤੇ ਉਸ ਉਪਰ ਕੋਈ ਪੈਨਲਟੀ ਨਹੀਂ ਲਗਾਈ ਜਾਵੇਗੀ।
ਇਸ ਮੌਕੇ 'ਤੇ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ ਡਾ. ਵਿਵੇਕ ਅਗਰਵਾਲ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ।