ਐਚਪੀਵੀ ਟੀਕਾਕਰਣ ਮੁਹਿੰਮ ਲਈ ਮੀਡੀਆ ਸਹਿਯੋਗ ਜੂਰੀ ਐਨਐਚਐਮ ਹਰਿਆਣਾ
ਚੰਡੀਗੜ੍ਹ, 10 ਮਾਰਚ:- ਨੈਸ਼ਨਲ ਹੈਲਥ ਮਿਸ਼ਨ, ਹਰਿਆਣਾ ਦੇ ਮਿਸ਼ਨ ਨਿਦੇਸ਼ਕ ਨੇ ਰਾਜ ਵਿੱਚ ਚਲਾਏ ਜਾ ਰਹੇ ਐਚਪੀਵੀ (ਹਿਯੂਮਨ ਪੈਪਿਲੋਮਾ ਵਾਇਰਸ) ਟੀਕਾਕਰਣ ਮੁਹਿੰਮ ਦੀ ਸਫਲਤਾ ਲਈ ਮੀਡੀਆ ਅਤੇ ਜਨਸੰਪਰਕ ਸਰੋਤਾਂ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਇੱਥੇ ਜਾਰੀ ਬਿਆਲ ਵਿੱਚ ਦਸਿਆ ਕਿ ਭਾਰਤ ਸਰਕਾਰ ਨੇ ਐਚਪੀਵੀ ਵੈਕਸੀਨ ਨੂੰ ਨਿਯਮਤ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਵਿਸ਼ਵ ਪੱਧਰ 'ਤੇ ਸਰਵਾਈਕਲ ਕੈਂਸਰ ਮਹਿਲਾਵਾਂ ਵਿੱਚ ਚੌਥਾ ਸੱਭ ਤੋਂ ਆਮ ਕੈਂਸਰ ਹੈ, ਜਦੋਂ ਕਿ ਭਾਰਤ ਵਿੱਚ ਇਹ ਮਹਿਲਾਵਾਂ ਵਿੱਚ ਹੋਣ ਵਾਲਾ ਦੂਜਾ ਸੱਭ ਤੋਂ ਵੱਡਾ ਕੈਂਸਰ ਹੈ। ਮਾਹਰਾਂ ਅਨੁਸਾਰ ਜਿਆਦਾਤਰ ਸਰਵਾਈਕਲ ਕੈਂਸਰ ਦੇ ਮਾਮਲੇ ਜਨਨਾਂਗ ਮਾਰਗ ਵਿੱਚ ਉੱਚ ਜੋਖਿਮ ਵਾਲੇ ਹਿਯੂਮਲ ਪੈਪਿਲੋਕਾ ਵਾਇਰਸ ਸੰਕ੍ਰਮਣ ਦੇ ਕਾਰਨ ਹੁੰਦੇ ਹਨ।
ਉਨ੍ਹਾਂ ਨੇ ਦਸਿਆ ਕਿ ਐਚਪੀਵੀ ਵੈਕਸੀਨ ਦਾ ਵਿਸ਼ੇਸ਼ ਮੁਹਿੰਮ 28 ਫਰਵਰੀ, 2026 ਤੋਂ ਸ਼ੁਰੂ ਕੀਤੀ ਗਈ ਹੈ, ਜੋ ਤਿੰਨ ਮਹੀਨੇ ਤੱਕ ਚੱਲੇਗੀ। ਇਸ ਮੁਹਿੰਮ ਦੌਰਾਨ ਵੈਕਸੀਨ-ਸਿੰਗਲ ਡੋਜ਼ ਸ਼ੈਡੀਯੂਲ ਤਹਿਤ ਦਿੱਤੀ ਜਾ ਰਹੀ ਹੈ। ਮੁਹਿੰਮ ਦੌਰਾਨ ਟ੍ਰੇਨਡ ਸਿਹਤ ਕਰਮਚਾਰੀ ਦੀ ਤੈਨਾਤੀ, ਵੈਕਸੀਨ ਦੇ ਸਹੀ ਸਟੋਰੇਜ ਅਤੇ ਸੁਰੱਖਿਆ ਦੀ ਸਖਤ ਨਿਗਰਾਨੀ ਯਕੀਨੀ ਕੀਤੀ ਜਾ ਰਹੀ ਹੈ। ਇਹ ਵਿਵਸਥਾ ਭਵਿੱਖ ਵਿੱਚ ਇਸ ਨੂੰ ਨਿਯਮਤ ਟੀਕਾਕਰਣ ਪ੍ਰੋਗਰਾਮ ਦਾ ਹਿੱਸਾ ਬਨਾਉਣ ਲਈ ਮਜਬੂਤ ਆਧਾਰ ਤਿਆਰ ਕਰੇਗੀ।
ਨਿਦੇਸ਼ਕ ਨੇ ਦਸਿਆ ਕਿ 14 ਸਾਲ ਦੀ ਉਮਰ ਦੀ ਕੁੜੀਆਂ-ਜਿਨ੍ਹਾਂ ਨੇ ਆਪਣਾ 14ਵਾਂ ਜਨਮਦਿਨ ਪੂਰਾ ਕਰ ਲਿਆ ਹੈ ਪਰ ਹੁਣੀ 15 ਸਾਲ ਦੀ ਨਹੀਂ ਹੋਈਆਂ ਹਨ-ਐਚਪੀਵੀ ਟੀਕਾਕਰਣ ਲਈ ਯੋਗ ਹਨ। ਯੋਗ ਕੁੜੀਆਂ ਨੂੰ ਨਿਰਧਾਰਿਤ ਸਿਹਤ ਕੇਂਦਰਾਂ 'ਤੇ ਟੀਕਾ ਲਗਾਇਆ ਜਾਵੇਗਾ, ਬੇਸ਼ਰਤੇ ਉਨ੍ਹਾਂ ਨੇ ਪਹਿਲਾਂ ਕਿਤੇ ਵੀ ਐਚਪੀਵੀ ਵੈਕਸੀਨ ਦੀ ਕੋਈ ਖੁਰਾਕ ਨਾ ਲਈ ਹੋਵੇ।
ਉਨ੍ਹਾਂ ਨੇ ਕਿਹਾ ਕਿ ਮੁਹਿੰਮ ਦੀ ਸਫਲਤਾ ਲਈ ਮੀਡੀਆ ਦੀ ਮਹਤੱਵਪੂਰਣ ਭੁਕਿਮਾ ਹੈ। ਇਸ ਸਬੰਧ ਵਿੱਚ ਮੀਡੀਆ ਵਰਕਸ਼ਾਂਪਸ ਦਾ ਆਯੋਜਨ, ਐਚਪੀਵੀ ਟੀਕਾਕਰਣ ਕੈਂਪਾਂ ਦੇ ਪ੍ਰਚਾਰ-ਪ੍ਰਸਾਰ ਵਿੱਚ ਜਨਮਾਧਿਅਮਾਂ ਦੀ ਭਾਗੀਦਾਰੀ ਅਤੇ ਸੋਸ਼ਲ ਮੀਡੀਆ ਰਾਹੀਂ ਟੀਕਾਕਰਣ ਦੇ ਪ੍ਰਤੀ ਸਕਾਰਾਤਮਕ ਸੰਦੇਸ਼ ਫੈਲਾਉਣ ਦਾ ਸਹਿਯੋਗ ਮੰਗਿਆ ਗਿਆ ਹੈ।
ਐਨਐਚਐਮ ਹਰਿਆਣਾ ਦੇ ਨਿਦੇਸ਼ਕ ਨੇ ਕਿਹਾ ਕਿ ਮੀਡੀਆ ਦੇ ਸਹਿਯੋਗ ਨਾਲ ਲੋਕਾਂ ਵਿੱਚ ਜਾਗਰੁਕਤਾ ਵਧੇਗੀ ਅਤੇ ਵੱਧ ਤੋਂ ਵੱਧ ਯੋਗ ਕੁੜੀਆਂ ਟੀਕਾਕਰਣ ਦਾ ਲਾਭ ਚੁੱਕ ਸਕਣਗੀਆਂ, ਜਿਸ ਨਾਲ ਭਵਿੱਖ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਵਿੱਚ ਮਦਦ ਮਿਲੇਗੀ।
