ਐਮਡੀਯੂ ਦੀ ਯੂਜੀ ਡਿਸਟੇਂਸ ਏਜੂਕੇਸ਼ਨ ਮੋਡ ਪ੍ਰੀਖਿਆ 16 ਫਰਵਰੀ ਤੋਂ ਸ਼ੁਰੂ

ਚੰਡੀਗਡ੍ਹ, 6 ਫਰਵਰੀ:-  ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਦੀ ਗਰੈਜੂਏ (ਯੂਜੀ) ਡਿਸਟੇਂਸ ਏਜੂਕੇਸ਼ਨ ਮੋਡ ਦੀ ਥਿਯੋਰੀ ਪ੍ਰੀਖਿਆਵਾਂ 16 ਫਰਵਰੀ, 2026 ਤੋਂ ਸ਼ੁਰੂ ਹੋਵੇਗੀ।
          ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਬੀਏ ਅਤੇ ਬੀਕਾਮ ਪਹਿਲਾ ਸਮੇਸਟਰ ਫ੍ਰੈਸ਼ (ਓਪਨ ਅਤੇ ਡਿਸਟੇਂਸ ਲਰਨਿੰਗ ਮੋਡ) ਸੇਮੇਸਟਰ ਸਿਸਟਮ ਦੇ ਤਹਿਤ ਇਹ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਣਗੀਆਂ। ਇਹ ਪ੍ਰੀਖਿਆਵਾਂ ਕੌਮੀ ਸਿਖਿਆ ਨੀਤੀ 2020 (ਐਨਈਪੀ-2020) ਤਹਿਤ ਆਫਲਾਇਨ ਅਤੇ ਆਨਲਾਹਿਨ ਦੋਨੋਂ ਮਾਧਿਅਮਾਂ ਨਾਲ ਕਰਾਈ ਜਾਵੇਗੀ।
 ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਪ੍ਰੀਖਿਆਵਾਂ ਦੀ ਵਿਸਤਾਰ ਡੇਟਸ਼ੀਟ ਜਲਦੀ ਹੀ ਯੂਨੀਵਰਸਿਟੀ ਵੈਬਸਾਇਟ 'ਤੇ ਉਪਲਬਧ ਕਰਵਾ ਦਿੱਤੀ ਜਾਵੇਗੀ। ਆਨਲਾਇਨ ਪ੍ਰੀਖਿਆਵਾਂ ਨਾਲ ਸਬੰਧਿਤ ਐਸਓਪੀ ਅਤੇ ਦਿਸ਼ਾ-ਨਿਰਦੇਸ਼ ਵੀ ਵੱਖ ਤੋਂ ਯੂਨੀਵਰਸਿਟੀ ਵੈਬਸਾਇਟ 'ਤੇ ਅਪਲੋਡ ਕੀਤੇ ਜਾਣਗੇ।