ਮੇਕਅੱਪ ਸਕਿਲ ਵਰਕ ਦਾ ਸੈਮੀਨਾਰ

ਹੁਸ਼ਿਆਰਪੁਰ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਸੀ ਵਿਖੇ ਨਿਊ ਇਮੇਜ਼ ਇੰਟਰਨੈਸ਼ਨਲ ਬਿਊਟੀ ਸੰਸਥਾ ਜੋ ਵਲੋਂ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਇੱਕ ਪਾਰਟੀ ਮੇਕਅੱਪ ਸਕਿਲ ਵਰਕ ਦਾ ਸੈਮੀਨਾਰ ਕੀਤਾ ਗਿਆ। ਇਹ ਸੰਸਥਾ ਕੈਨੇਡਾ ਅਤੇ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਵਿੱਚ ਜਿਨ੍ਹਾਂ ਸਕੂਲਾਂ ਵਿੱਚ ਵੋਕੇਸ਼ਨਲ ਸਟਰੀਮ ਸੰਬੰਧੀ ਜਮਾਤਾਂ ਲਗਦੀਆਂ ਹਨ।
 ਇਹ ਟੀਮ ਉਹਨਾਂ ਸਕੂਲਾਂ ਵਿੱਚ ਜਾ ਕੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਨਿੱਜੀ ਕਾਰੋਬਾਰ  ਚਲਾਉਣ ਸੰਬਧੀ ਟਰੇਨਿੰਗ ਦਿੰਦੀ ਹੈ। ਤਾਂ ਜੋ ਲੜਕੀਆਂ ਆਤਮਨਿਰਭਰ ਹੋ ਸਕਣ। ਇਸ ਟੀਮ ਵਿੱਚ ਜਸਲੀਨ, ਭਾਵਿਆ ਕੋ-ਮੇਕਰ, ਵਿਵੇਕ ਕੁਮਾਰ, ਲੈਕ. ਮਨਪ੍ਰੀਤ ਕੌਰ ਅਤੇ ਖੁਸ਼ੀ ਨੇ ਵਿਦਿਆਰਥਣਾਂ ਨੂੰ ਪਾਰਟੀ ਮੇਕਅੱਪ ਸੰਬੰਧੀ ਡੈਮੋ ਦਿੱਤਾ।