ਲਵਲੀ ਪਬਲਿਕ ਸਕੂਲ ਪਠਲਾਵਾ ਦਾ 102 ਆਰਟਸ ਦਾ ਨਤੀਜਾ ਬਹੁਤ ਵਧੀਆ ਰਿਹਾ
ਨਵਾਂਸ਼ਹਿਰ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਆਰਟਸ ਗਰੁੱਪ ਦੇ ਨਤੀਜੇ ਵਿੱਚ ਲਵਲੀ ਪਬਲਿਕ ਸਕੂਲ ਪਠਲਾਵਾ ਦਾ 10+2 ਆਰਟਸ ਦਾ ਨਤੀਜਾ ਬਹੁਤ ਵਧੀਆ ਰਿਹਾ। ਜਿਸ ਵਿੱਚ ਜਮਾਤ ਦੇ ਸਾਰੇ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ। ਇਸ ਵਿੱਚ ਪਹਿਲਾ ਸਥਾਨ ਹਾਸਿਕਾ ਪੁੱਤਰੀ ਸ਼੍ਰੀ ਜਸਪਾਲ ਸਿੰਘ ਨੇ 414/5 00 ਨੰਬਰ ਪ੍ਰਾਪਤ ਕੀਤੇ, ਜਸਪ੍ਰੀਤ ਕੌਰ ਪੁੱਤਰੀ ਸ਼੍ਰੀ ਦਲਵਿੰਦਰ ਕੁਮਾਰ ਨੇ 479/500 ਨੰਬਰ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਹਰਪ੍ਰੀਤ ਕੌਰ ਪੁੱਤਰੀ ਕਸ਼ਮੀਰ ਚੰਦ ਨੇ 379/500 ਨੰਬਰ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਨਤੀਜੇ ਲਈ ਸਕੂਲ ਦੇ ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ਼ਾਹ ਮੁਹੰਮਦ ਨੇ ਕਿਹਾ ਕਿ ਬੱਚਿਆਂ ਵੱਲੋਂ ਕੀਤੀ ਗਈ ਮਿਹਨਤ ਰੰਗ ਲਿਆਈ ਹੈ। ਉਹਨਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰ ਲਈ ਪ੍ਰੇਰਣਾ ਦਿੱਤੀ।
ਇਸ ਮੌਕੇ ਵਾਈਸ ਪ੍ਰਿੰਸੀਪਲ ਮਜੀਦਾ ਬੀਬੀ, ਸੁਖਜਿੰਦਰ ਕੌਰ, ਮਨਦੀਪ ਕੌਰ, ਜੋਤੀ, ਮਨਪ੍ਰੀਤ ਕੌਰ, ਮੋਨਿਕਾ, ਕਮਲਪ੍ਰੀਤ ਕੌਰ, ਸੰਦੀਪ ਕੁਮਾਰੀ, ਦਿਵਿਆ, ਮਮਤਾ ਆਦਿ ਹਾਜ਼ਰ ਸਨ।
