ਜੀਓ ਅਤੇ ਜਿਊਣ ਦਿਓ ਸਫ਼ਰ ਕਰੋ ਪਰ ਤਬਾਹੀ ਨਹੀਂ ਸੁਰਖਿਆ ਬਚਾਓ ਸਨਮਾਨ ਧੰਨਵਾਦ ਕਰਕੇ

ਪਟਿਆਲਾ:- ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਅਤੇ ਫਰਜ਼ਾਂ ਦੇ ਸੰਯੁਕਤ ਰਾਸ਼ਟਰ ਦਿਵਸ਼ ਮੌਕੇ, ਟੋਡਰਲ ਇਸਟਵੂਡ ਸਕੂਲ ਨੇੜੇ ਮਹਿੰਦਰਾ ਕਾਲਜ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਰਵਨੀਤ ਵਾਲੀਆਂ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ, ਅਧਿਆਪਕਾਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਫਰਜ਼ਾਂ ਦੀ ਜਾਣਕਾਰੀ ਦੇਕੇ, ਆਪਣੇ ਮਾਪਿਆਂ ਨੂੰ ਸਮਝਾਉਣ ਅਤੇ ਮਾਪਿਆਂ ਦੀ ਗਲਤੀਆਂ ਲਾਪਰਵਾਹੀਆਂ ਕਰਨ ਤੇ ਚਾਲਾਨ ਕੱਟਣ ਦੀ ਜਾਗਰੂਕਤਾ ਨਾਲ ਮਣਾਇਆ ਗਿਆ। 
 ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ, ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ, ਅਲਕਾ ਅਰੋੜਾ ਜੀ ਅਤੇ ਗ੍ਰੀਨ ਵੈਲ ਹਾਈ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਵਲੋਂ, ਇਸਟਵੂਡ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਹੈਲਮਟ, ਸੀਟ ਬੈਲਟਾਂ, ਦੀ ਠੀਕ ਵਰਤੋਂ ਕਰਨ ਦੀ ਮਹੱਤਤਾ ਦੱਸੀ। ਸੜਕਾਂ ਤੇ ਚਲਦੇ ਜਾਂ ਵ੍ਹੀਕਲ ਚਲਾਉਂਦੇ ਸਮੇਂ ਸਬਰ ਸ਼ਾਂਤੀ ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਅਤੇ ਸੱਭ ਦੇ ਧੰਨਵਾਦ ਕਰਨ ਲਈ, ਜਾਗਰੂਕ ਕੀਤਾ‌। 
ਬੱਚਿਆਂ ਨੂੰ ਟਰੇਫਿਟ ਜਵਾਨਾਂ ਵਾਂਗ, ਸੜਕਾਂ ਤੇ ਟਰੇਫਿਕ ਇਸ਼ਾਰੇ ਕਰਨੇ ਸਿਖਾਏ ਗਏ। ਆਵਾਜਾਈ ਹਾਦਸਿਆਂ ਦੌਰਾਨ ਪੀੜਤਾਂ ਨੂੰ ਬਚਾਉਣ ਲਈ ਪੁਲਿਸ, ਐਂਬੁਲੈਂਸਾਂ, ਫਾਇਰ ਬ੍ਰਿਗੇਡ ਸੇਵਾਵਾਂ ਲੈਣ ਲਈ ਫੋਨ ਕਰਨ ਦੀ ਟ੍ਰੇਨਿੰਗ ਦਿੱਤੀ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸ਼੍ਰੀ ਐਸ ਕੇ ਆਹਲੂਵਾਲੀਆ, ਆਈ ਏ ਐਸ, ਸਾਬਕਾ ਕਮਿਸ਼ਨਰ, ਪਟਿਆਲਾ ਮੰਡਲ ਨੂੰ ਯਾਦ ਕਰਦਿਆਂ, ਸਕੂਲ ਦੇ ਛੋਟੇ ਛੋਟੇ ਬੱਚਿਆਂ ਨੂੰ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਕੇ, ਉਨ੍ਹਾਂ ਨੂੰ ਦੇਸ਼ ਦੇ ਵਫ਼ਾਦਾਰ, ਜੁਮੇਵਾਰ, ਇਮਾਨਦਾਰ, ਮਹਿਨਤੀ ਨਾਗਰਿਕ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਰਵਨੀਤ ਵਾਲੀਆਂ ਜੀ ਵਲੋਂ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। 
ਸਕੂਲ ਵਲੋਂ ਸ਼੍ਰੀ ਕਾਕਾ ਰਾਮ ਵਰਮਾ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਲੋਂ ਪਿਛਲੇ 45 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਨੂੰ ਸੇਫਟੀ, ਫਸਟ ਏਡ, ਫਾਇਰ ਸੇਫਟੀ ਅਤੇ ਆਫ਼ਤ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਅਲਕਾ ਅਰੋੜਾ ਨੇ ਕਿਹਾ ਕਿ ਜ਼ਿੰਦਗੀ ਨੂੰ ਪਿਆਰ ਕਰੋ, ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰੋ।