ਸਹਿਕਾਰਤਾ ਵਿਭਾਗ ਦੇ ਲਿੰਕ ਅਧਿਕਾਰੀ ਨਾਮਜਦ
ਚੰਡੀਗੜ੍ਹ, 9 ਅਪ੍ਰੈਲ:- ਹਰਿਆਣਾ ਸਰਕਾਰ ਨੇ ਸਹਿਕਾਰੀ ਵਿਭਾਗ ਵਿੱਚ ਕਿਸੇ ਅਧਿਕਾਰੀ ਦੇ ਟ੍ਰਾਂਸਫਰ, ਸੇਵਾਮੁਕਤੀ, ਛੁੱਟੀ, ਟ੍ਰੇਨਿੰਗ, ਦੌਰੇ ਜਾਂ ਚੌਣ ਕੰਮਾਂ ਕਾਰਨ ਕੋਈ ਅਹੁਦਾ ਖਾਲੀ ਹੋਣ ਦੇ ਹਾਲਾਤ ਵਿੱਚ ਵਿਭਾਗ ਦਾ ਸੁਚਾਰੂ ਕੰਮ ਸੰਚਾਲਨ ਯਕੀਨੀ ਕਰਨ ਦੇ ਮਕਸਦ ਨਾਲ ਲਿੰਕ ਅਧਿਕਾਰੀ ਨਾਮਜਦ ਕੀਤੇ ਹਨ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਆਦੇਸ਼ ਅਨੁਸਾਰ ਰਜਿਸਟ੍ਰਾਰ, ਸਹਿਕਾਰੀ ਕਮੇਟਿਆਂ ਦੀ ਗੈਰ-ਹਾਜਿਰੀ ਵਿੱਚ ਸਹਿਕਾਰਤਾ ਸਕੱਤਰ ਲਿੰਕ ਅਧਿਕਾਰੀ-1 ਜਦੋਂ ਕਿ ਹੈਫੇਡ ਦੇ ਪ੍ਰਬੰਧ ਨਿਦੇਸ਼ਕ ਲਿੰਕ ਅਧਿਕਾਰੀ-2 ਦੇ ਤੌਰ 'ਤੇ ਕੰਮ ਕਰਨਗੇ।
ਹੈਫੇਡ ਦੇ ਪ੍ਰਬੰਧ ਨਿਦੇਸ਼ਕ ਦੇ ਮਾਮਲੇ ਵਿੱਚ ਸ਼ੁਗਰਫੇਡ ਦੇ ਪ੍ਰਬੰਧ ਨਿਦੇਸ਼ਕ ਲਿੰਕ ਅਧਿਕਾਰੀ-1 ਜਦੋਂ ਕਿ ਐਚਡੀਡੀਸੀਐਫ ਦੇ ਪ੍ਰਬੰਧ ਨਿਦੇਸ਼ਕ ਲਿੰਕ ਅਧਿਕਾਰੀ-2 ਹੋਣਗੇ।
ਸ਼ੁਗਰਫੇਡ ਦੇ ਪ੍ਰਬੰਧ ਨਿਦੇਸ਼ਕ ਦੀ ਗੈਰ-ਹਾਜਿਰੀ ਵਿੱਚ ਹੈਫੇਡ ਦੇ ਪ੍ਰਬੰਧ ਨਿਦੇਸ਼ਕ ਲਿੰਕ ਅਧਿਕਾਰੀ-1 ਜਦੋਂ ਕਿ ਸਹਿਕਾਰਤਾ ਸਕੱਤਰ ਲਿੰਕ ਅਧਿਕਾਰੀ-2 ਦੇ ਤੌਰ 'ਤੇ ਕੰਮ ਕਰਨਗੇ।
ਐਚਡੀਡੀਸੀਐਫ ਦੇ ਪ੍ਰਬੰਧ ਨਿਦੇਸ਼ਕ ਦੇ ਮਾਮਲੇ ਵਿੱਚ ਸ਼ੁਗਰਫੇਡ ਦੇ ਪ੍ਰਬੰਧ ਨਿਦੇਸ਼ਕ ਲਿੰਕ ਅਧਿਕਾਰੀ-1 ਜਦੋਂ ਕਿ ਹੈਫੇਡ ਦੇ ਪ੍ਰਬੰਧ ਨਿਦੇਸ਼ਕ ਲਿੰਕ ਅਧਿਕਾਰੀ-2 ਹੋਣਗੇ।
ਆਦੇਸ਼ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਛੁੱਟੀ, ਟ੍ਰੇਨਿੰਗ, ਦੌਰੇ ਜਾਂ ਚੌਣ ਕੰਮਾਂ ਲਈ ਜਾਣ ਵਾਲੇ ਅਧਿਕਾਰੀ ਨੂੰ ਆਪਣੇ ਨਾਮਜਦ ਲਿੰਕ ਅਧਿਕਾਰੀ ਨੂੰ ਅਗ੍ਰਿਮ ਤੌਰ 'ਤੇ ਸੂਚਿਤ ਕਰਨਾ ਜਰੂਰੀ ਹੋਵੇਗਾ।
