ਹਰਿਆਣਾ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਡੀਆਰਡੀਏ ਲਈ ਲਿੰਕ ਅਧਿਕਾਰੀ ਨਾਮਜਦ

ਚੰਡੀਗੜ੍ਹ, 19 ਨਵੰਬਰ:- ਹਰਿਆਣਾ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰਿਆਂ ਦੀ ਗੈਰ-ਹਾਜ਼ਰੀ ਵਿੱਚ ਇਨ੍ਹਾਂ ਦੇ ਕਾਮਕਾਜ ਦਾ ਸੁਚਾਰੂ ਸੰਚਾਲਨ ਯਕੀਨੀ ਕਰਨ ਦੇ ਟੀਚੇ ਨਾਲ ਲਿੰਕ ਅਧਿਕਾਰੀ ਨਾਮਜਦ ਕੀਤੇ ਹਨ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਪੱਤਰ ਅਨੁਸਾਰ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰਿਆਂ ਦੇ ਮਾਮਲੇ ਵਿੱਚ ਉਸੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮੀਸ਼ਨਰ ਨੂੰ ਲਿੰਕ ਅਧਿਕਾਰੀ-1, ਜ਼ਿਲ੍ਹਾ ਨਗਰ ਕਮੀਸ਼ਨਰ ਨੂੰ ਲਿੰਕ ਅਧਿਕਾਰੀ-2 ਅਤੇ ਜ਼ਿਲੇ ਦੇ ਮੁੱਖ ਦਫ਼ਤਰ ਉਪ ਮੰਡਲ ਦੇ ਉਪ ਮੰਡਲ ਅਧਿਕਾਰੀ ( ਨਾਗਰਿਕ ) ਨੂੰ ਲਿੰਕ ਅਧਿਕਾਰੀ-3 ਨਾਮਜਦ ਕੀਤਾ ਗਿਆ ਹੈ।
ਇਹ ਲਿੰਕ ਅਧਿਕਾਰੀ ਛੁੱਟੀ, ਸਿਖਲਾਈ, ਦੌਰੇ, ਚੌਣ ਡਿਯੁਟੀ ਅਤੇ ਟ੍ਰਾਂਸਫਰ ਜਾਂ ਸੇਵਾ ਮੁਕਤ ਦੇ ਚਲਦੇ ਜਾਂ ਕਿਸੇ ਹੋਰ ਕਾਰਨ ਨਾਲ ਸਬੰਧਿਤ ਅਧਿਕਾਰੀ ਦੀ ਗੈਰ-ਮੌਜ਼ੂਦਗੀ ਵਿੱਚ ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਡੀਆਰਡੀਏ ਦਾ ਕਾਮਕਾਜ ਵੇਖਣੇ।