ਸੇਵਾਮੁਕਤੀ ਮੌਕੇ ਲੈਕਚਰਾਰ ਪਵਨ ਗੋਇਲ ਦਾ ਸਨਮਾਨ

ਗੜ੍ਹਸ਼ੰਕਰ, 31 ਜੁਲਾਈ:- ਲੈਕਚਰਾਰ ਅਤੇ ਜੀਟੀਯੂ ਦੇ ਬਲਾਕ ਪ੍ਰਧਾਨ ਪਵਨ ਕੁਮਾਰ ਗੋਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀਹੜਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਦੇ ਮੌਕੇ 'ਤੇ ਗੜ੍ਹਸ਼ੰਕਰ ਦੇ ਹੋਟਲ ਆੱਇਸਿਸ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਮਾਰੋਹ ਦੌਰਾਨ ਸਿੱਖਿਆ ਖੇਤਰ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਤ ਸ਼ਖਸੀਅਤਾਂ ਵੱਲੋਂ ਲੈਕਚਰਾਰ ਪਵਨ ਕੁਮਾਰ ਗੋਇਲ ਅਤੇ ਉਨ੍ਹਾਂ ਦੀ ਧਰਮਪਤਨੀ ਜਾਨਕੀ ਅਗਰਵਾਲ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ, ਪੈਨਸ਼ਨਰ ਆਗੂ ਸ਼ਾਮ ਸੁੰਦਰ ਕਪੂਰ, ਬਲਵੰਤ ਰਾਮ, ਲੈਕਚਰਾਰ ਨਰੇਸ਼ ਕੁਮਾਰ, ਲੈਕਚਰਾਰ ਰਾਜ ਕੁਮਾਰ, ਗਵਰਨਮੈਂਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਆਗੂ ਅਮਰ ਸਿੰਘ ਟਾਂਡਾ, ਸੁਨੀਲ ਸ਼ਰਮਾ, ਪ੍ਰੀਤਪਾਲ ਸਿੰਘ ਚੌਟਾਲਾ ਅਤੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਸ਼ਿਰਕਤ ਕਰਦਿਆਂ ਪਵਨ ਕੁਮਾਰ ਗੋਇਲ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ, ਸਿੱਖਿਆ ਖੇਤਰ ਵਿੱਚ ਪਾਏ ਯੋਗਦਾਨ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ, ਅਮਰ ਸਿੰਘ ਟਾਂਡਾ, ਸੁਨੀਲ ਸ਼ਰਮਾ, ਪ੍ਰੀਤਪਾਲ ਸਿੰਘ ਚੌਟਾਲਾ, ਸ਼ਾਮ ਸੁੰਦਰ ਕਪੂਰ, ਲੈਕਚਰਾਰ ਰਾਜ ਕੁਮਾਰ, ਲੈਕਚਰਾਰ ਨਰੇਸ਼ ਕੁਮਾਰ, ਪ੍ਰਿੰਸੀਪਲ ਡਾ. ਅਮਨਦੀਪ ਹੀਰਾ, ਸਮਾਜ ਸੇਵੀ ਗੋਲਡੀ ਸਿੰਘ ਬੀਹੜਾਂ, ਸ਼ਿੰਗਾਰਾ ਰਾਮ ਭੱਜਲ, ਬਲਵੰਤ ਰਾਮ, ਜੀਟੀਯੂ ਬਲਾਕ ਗੜ੍ਹਸ਼ੰਕਰ-2 ਦੇ ਪ੍ਰਧਾਨ ਅਸ਼ਵਨੀ ਰਾਣਾ, ਨਰੇਸ਼ ਕੁਮਾਰ ਬੀਐਨਓ, ਹਰਦੀਪ ਕੁਮਾਰ, ਸੰਧੂ ਵਰਿਆਣਵੀ, ਪ੍ਰਿੰਸੀਪਲ ਡਾ. ਬਿੱਕਰ ਸਿੰਘ, ਜਸਵੀਰ ਸਿੰਘ ਰੇਂਜਰ, ਭਾਗ ਸਿੰਘ ਬੀਆਰਸੀ, ਹਰਪਾਲ ਸਹੋਤਾ ਬੀਆਰਸੀ, ਰਾਮ ਸਰੂਪ ਬੀਆਰਸੀ, ਨਿਤਿਨ ਸੁਮਨ, ਹੈੱਡਮਾਸਟਰ ਸੰਦੀਪ ਬਡੇਸਰੋਂ, ਰਾਜ ਕੁਮਾਰ ਪੀਟੀ, ਦਿਲਾਵਰ ਸਿੰਘ, ਗਗਨਦੀਪ ਥਾਂਦੀ, ਸਰਬਜੀਤ ਸਿੰਘ ਹੈੱਡਮਾਸਟਰ, ਰੇਣੂ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਅਧਿਆਪਕ ਹਾਜ਼ਰ ਸਨ।