ਖ਼ਾਲਸਾ ਕਾਲਜ ਚ ਬਲੂਟੁਥ ਲੋਅ ਐਨਰਜੀ ਵਿਸ਼ੇ ਤੇ ਲੈਕਚਰ ਕਰਵਾਇਆ

ਗੜ੍ਹਸ਼ੰਕਰ, 14 ਸਤੰਬਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਆਈ.ਆਈ.ਸੀ. ਅਤੇ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵਲੋਂ ‘ਬਲੂਟੁਥ ਲੋਅ ਐਨਰਜੀ : ਸਮਾਰਟ ਸਿਹਤ ਸੰਭਾਲ ਅਤੇ ਇਸ ਦੀਆਂ ਉਪਯੋਗਤਾਵਾਂ ਦੀ ਅਗਲੀ ਪੀੜ੍ਹੀ ਲਈ ਸੰਭਾਵਨਾਵਾਂ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਵਿਚ ਸ. ਸੁਖਦੀਪ ਸਿੰਘ ਸੀਨੀਅਰ ਕੰਸਲਟੈਂਟ ਡਿਵੈਲਪਮੈਂਟ ਤੈਨਰਾਈ ਨੋਇਡਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਮੁੱਖ ਬੁਲਾਰੇ ਸ. ਸੁਖਦੀਪ ਸਿੰਘ ਦਾ ਰਸਮੀ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਸ ਤਰ੍ਹਾਂ ਦੇ ਲੈਕਚਰ ਕਰਵਾਉਣ ਸਮੇਂ ਦੀ ਲੋੜ ਹੈ।
ਮੁੱਖ ਬੁਲਾਰੇ ਸ. ਸੁਖਦੀਪ ਸਿੰਘ ਨੇ ਬਲੂਟੁਥ ਲੋਅਰ ਐਨਰਜੀ ਦੀ ਕਾਰਜ ਪ੍ਰਣਾਲੀ, ਘੱਟ ਊਰਜਾ ਦੀ ਖਪਤ ਅਤੇ ਸਮਾਰਟ ਤਕਨਾਲੋਜੀ ਵਿਚ ਇਸ ਦੀ ਵੱਧ ਰਹੀ ਮਹੱਤਤਾ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਤਕਨੀਕ ਆਧੁਨਿਕ ਸਿਹਤ ਸੇਵਾਵਾਂ ਨੂੰ ਵਧੇਰੇ ਸਮਾਰਟ, ਕੁਸ਼ਲ ਤੇ ਊਰਜਾ ਬਚਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਪ੍ਰੋਗਰਾਮ ਦੌਰਾਨ ਡਾ. ਗੁਰਪ੍ਰੀਤ ਸਿੰਘ ਕੋਆਰਡੀਨੇਟਰ ਪਲੇਸਮੈਂਟ ਸੈੱਲ ਨੇ ਮੁੱਖ ਵਕਤਾ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਪ੍ਰੋ. ਗੁਰਜਿੰਦਰ ਕੌਰ ਵਲੋਂ ਕੀਤਾ ਗਿਆ।
ਇਸ ਮੌਕੇ ਡਾ. ਅਜੇ ਦੱਤਾ ਪ੍ਰੈਜੀਡੈਂਟ ਆਈ.ਆਈ.ਸੀ., ਪ੍ਰੋ. ਦੀਪਿਕਾ ਕਨਵੀਨਰ, ਡਾ. ਜਾਨਕੀ ਅਗਰਵਾਲ, ਪ੍ਰੋ. ਕਾਮਿਨੀ, ਪ੍ਰੋ. ਨਰਿੰਦਰਜੀਤ ਕੌਰ ਹਾਜ਼ਰ ਹੋਏ।