ਜ਼ਿੰਦਗੀ ਵਿੱਚ ਪੁਸਤਕਾਂ ਦੀ ਮਹੱਤਤਾ ਵਿਸ਼ੇ ਤੇ ਲੈਕਚਰ ਦਾ ਆਯੋਜਨ
ਮਾਹਿਲਪੁਰ 16 ਮਈ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਾਲਜ ਦੇ ਕਨਵੈਂਸ਼ਨ ਹਾਲ ਵਿੱਚ ਪੰਜਾਬੀ ਵਿਭਾਗ ਦੇ ਪ੍ਰੋ੍ ਡਾ ਬਲਵੀਰ ਕੌਰ ਵੱਲੋਂ ਜਿੰਦਗੀ ਵਿੱਚ ਪੁਸਤਕਾਂ ਦੀ ਮਹੱਤਤਾ ਵਿਸ਼ੇਸ਼ ਤੇ ਇੱਕ ਵਿਸ਼ੇਸ਼ ਲੈਕਚਰ ਪੇਸ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਹਾਜ਼ਰ ਸਨ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਹਾਜ਼ਰ ਅਧਿਆਪਕਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਜ਼ਿੰਦਗੀ ਵਿੱਚ ਪੁਸਤਕਾਂ ਦੀ ਹਮੇਸ਼ਾ ਮਹੱਤਤਾ ਰਹਿੰਦੀ ਹੈ ਅਤੇ ਪੁਸਤਕਾਂ ਹੀ ਮਨੁੱਖ ਦੇ ਸੱਚੇ ਸਾਥੀ ਹਨ। ਇਸ ਮੌਕੇ ਡਾ ਬਲਵੀਰ ਕੌਰ ਨੇ ਵੱਖ-ਵੱਖ ਪੁਸਤਕਾਂ ਦੀਆਂ ਉਦਾਹਰਨਾਂ ਦੇ ਕੇ ਮਨੁੱਖ ਨੂੰ ਜੀਵਨ ਵਿੱਚ ਸਦਾ ਆਪਣੀ ਮੰਜ਼ਿਲ ਵੱਲ ਵਧਦੇ ਰਹਿਣ ਦੀ ਪ੍ਰੇਰਨਾ ਦਿੱਤੀ।
ਉਨਾਂ ਪੰਜਾਬੀ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦਿਤ ਪੁਸਤਕਾਂ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਵੱਖ ਵੱਖ ਲੇਖਕਾਂ ਨੇ ਆਪਣੇ ਕਰੜੇ ਜੀਵਨ ਸੰਘਰਸ਼ ਦੇ ਬਾਵਜੂਦ ਹਮੇਸ਼ਾ ਆਸ਼ਾਵਾਦੀ ਰਹਿ ਕੇ ਮਨੁੱਖੀ ਸਮਾਜ ਨੂੰ ਸੁਧਾਰਨ ਲਈ ਅਨੇਕਾਂ ਯਤਨ ਕੀਤੇ ਹਨ। ਉਨ੍ਹਾਂ ਪੁਸਤਕਾਂ ਦੀ ਮਨੁੱਖੀ ਜੀਵਨ ਦੇ ਵਿਕਾਸ ਵਿੱਚ ਮਹੱਤਤਾ ਉੱਤੇ ਵਿਸ਼ੇਸ਼ ਚਾਨਣਾ ਪਾਇਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਲੈਕਚਰ ਦੌਰਾਨ ਟੀਚਿੰਗ ਸਟਾਫ ਦੇ ਸਮੂਹ ਮੈਂਬਰ ਹਾਜਰ ਸਨ।
