ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਗੁਰਨੇਕ ਸਿੰਘ ਭੱਜਲ
ਗੜ੍ਹਸ਼ੰਕਰ:- ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਪੰਜਾਬ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕਬੱਡੀ ਪ੍ਰਮੋਟਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨਵਾਂਸ਼ਹਿਰ ਜ਼ਿਲ੍ਹੇ ਵਿੱਚ ਇੱਕ ਵਪਾਰੀ ਦਾ ਕਤਲ ਦਿਨ ਦਿਹਾੜੇ ਕਰ ਦਿੱਤਾ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਦਾ ਕਤਲ। ਮਾਹਿਲਪੁਰ ਮੰਨੀਂ ਚੇਜਰ ਦਿਨ ਦਿਹਾੜੇ ਭਰੇ ਬਾਜ਼ਾਰ ਵਿੱਚ ਲੁੱਟ, ਅਮਨ-ਅਮਾਨ ਨਾਲ ਆਪਣੇ ਕਾਰੋਬਾਰ ਕਰ ਰਹੇ ਵਪਾਰੀ ਕਾਰੋਬਾਰੀਆਂ ਨੂੰ ਆ ਰਹੀਆਂ ਫਰੋਤੀ ਦੀਆਂ ਕਾਲਾ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ।
ਇਹ ਵਿਚਾਰ ਗੁਰਨੇਕ ਸਿੰਘ ਭੱਜਲ ਜ਼ਿਲ੍ਹਾ ਸਕੱਤਰ ਸੀ ਪੀ ਆਈ ਐਮ ਤੇ ਸੁਬਾਈ ਸਕੱਤਰੇਤ ਮੈਂਬਰ ਪੰਜਾਬ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਅੰਦਰ ਸਾਇਬਰ ਕਰਾਇਮ ਦੀਆਂ ਘਟਨਾਵਾਂ ਆਏ ਦਿਨ ਲੋਕਾਂ ਦੇ ਸਾਹ ਸੂਤੇ ਪਏ ਹਨ। ਚੋਰੀਆਂ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋਇਆ ਹੈ। ਲੋਕਾਂ ਦੇ ਘਰਾਂ ਵਿੱਚ ਚੋਰੀਆ ਮੋਟਰਸਾਈਕਲ ਕਾਰਾਂ ਸਾਇਕਲ ਆਦਿ ਤੇ ਲੋਕ ਆਉਂਦੇ ਖਾਲੀ ਹੱਥ ਲੁੱਟੇ ਹੋਏ ਚਲੇ ਜਾਂਦੇ।
ਪੁਲਿਸ ਇਸ ਵੱਲ ਕੋਈ ਧਿਆਨ ਨਹੀਂ ਦਿੰਦੀ। ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਸਾਡੀ ਸਰਕਾਰ ਵੀ ਆਈ ਪੀ ਕਲਚਰ ਖਤਮ ਕਰਾਂਗੇ। ਪਰ ਪੁਲਿਸ ਦਾ ਬਹੁਤ ਵੱਡਾ ਹਿੱਸਾ ਸਰਕਾਰਾਂ ਦੀ ਸਰੱਖਿਆ ਲਈ ਲੱਗਿਆ ਹੋਇਆ ਹੈ। ਪਹਿਲੀਆਂ ਸਰਕਾਰਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਤੇ ਤੰਜ ਕੱਸਦਾ ਕਿਹਾ ਕਰਦਾ ਸੀ ਕਿ ਜਦੋਂ ਕਿਉ ਗਲਤ ਕੰਮ ਨਹੀਂ ਕਰਨਾ ਤੇ ਸਰੱਖਿਆ ਦੀ ਕੀ ਲੋੜ ਹੈ।
ਅੱਜ ਇਹਨਾਂ ਘਟਨਾਵਾਂ ਤੋਂ ਦੁਖੀ ਲੋਕ ਬਜ਼ਾਰ ਬੰਦ ਕਰਾਉਣ ਤੱਕ ਤੇ ਪੁਲਿਸ ਅਫਸਰਾਂ ਦੇ ਦਫ਼ਤਰਾਂ ਧਰਨੇ ਲਾਉਣ ਲਈ ਮਜਬੂਰ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿੱਚ। ਧਰਮ ਨਿਰਪੱਖ ਪਾਰਟੀਆ ਨੂੰ ਲਾਮਬੰਦ ਕਰਕੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਤਿਆਰ ਕੀਤਾ ਜਾਵੇਗਾ।
