ਸਵ. ਪ੍ਰੇਮ ਨਾਥ ਖੰਨਾ ਦੀ ਧਰਮ ਪਤਨੀ ਸਵ. ਜੈ ਰਾਣੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਗੜਸ਼ੰਕਰ, 23 ਜੂਨ- ਪਿੰਡ ਬਿਲੜੋ ਦੇ ਸਾਬਕਾ ਸਰਪੰਚ ਸਵ. ਪ੍ਰੇਮ ਨਾਥ ਖੰਨਾ ਦੀ ਧਰਮ ਪਤਨੀ ਸਵ. ਜੈ ਰਾਣੀ ਦੇ ਪਾਠ ਦੇ ਭੋਗ ਅਤੇ ਰਸਮ ਪਗੜੀ ਦਾ ਸਮਾਗਮ ਸ਼੍ਰੀ ਵਿਸ਼ਵਕਰਮਾ ਮੰਦਿਰ ਗੜ੍ਹਸ਼ੰਕਰ ਵਿੱਚ ਅੱਜ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਸ਼ਹਿਰ ਵਾਸੀਆਂ ਵੱਲੋਂ ਖੰਨਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।