ਹਰਿਆਣਾ ਵਿੱਚ ਪ੍ਰਸਤਾਵਿਤ ਆਈਐਮਟੀ ਲਈ ਜ਼ਮੀਨ ਇਕੱਤਰੀਕਰਨ ਨੂੰ ਗਤੀ

ਚੰਡੀਗੜ੍ਹ, 2 ਜੁਲਾਈ:- ਹਰਿਆਣਾ ਸਰਕਾਰ ਨੇ ਰਾਜ ਵਿੱਚ ਉਦਯੋਗਿਕ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦੇ ਹੋਏ, ਅੰਬਾਲਾ ਅਤੇ ਨਰਾਇਣਗੜ੍ਹ ਵਿੱਚ ਪ੍ਰਸਤਾਵਿਤ ਇੰਡਸਟ੍ਰੀਅਲ ਮਾਡਲ ਟਾਊਨਸ਼ਿਪ (ਆਈ.ਐਮ.ਟੀ.) ਲਈ ਜ਼ਮੀਨ ਇਕੱਤਰੀਕਰਨ ਕਾਰਜ ਦੀ ਨਿਗਰਾਨੀ ਲਈ ਦੋ ਐਚ.ਸੀ.ਐਸ. ਅਧਿਕਾਰੀਆਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ।
ਸ੍ਰੀ ਦਰਸ਼ਨ ਕੁਮਾਰ, ਸਬ-ਡਿਵੀਜਨਲ ਅਧਿਕਾਰੀ (ਸਿਵਲ), ਅੰਬਾਲਾ ਨੂੰ ਪ੍ਰਸਤਾਵਿਤ ਆਈ.ਐਮ.ਟੀ., ਅੰਬਾਲਾ ਲਈ ਜ਼ਮੀਨ ਇਕੱਤਰੀਕਰਨ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ ਆਪਣੇ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ-ਨਾਲ ਇਸ ਜ਼ਿੰਮੇਵਾਰੀ ਦਾ ਵੀ ਨਿਰਵਹਣ ਕਰਨਗੇ।
ਇਸੇ ਤਰ੍ਹਾਂ, ਸੁਸ਼੍ਰੀ ਸ਼ਿਵਜੀਤ ਭਾਰਤੀ, ਸਬ-ਡਿਵੀਜਨਲ ਅਧਿਕਾਰੀ (ਸਿਵਲ), ਨਰਾਇਣਗੜ੍ਹ ਅਤੇ ਮੁੱਖ ਕਾਰਜਕਾਰੀ ਅਧਿਕਾਰੀ-ਕਮ-ਕਾਰਜਕਾਰੀ ਨਿਦੇਸ਼ਕ, ਨਰਾਇਣਗੜ੍ਹ ਸ਼ੂਗਰ ਮਿੱਲਜ਼ ਨੂੰ ਪ੍ਰਸਤਾਵਿਤ ਆਈ.ਐਮ.ਟੀ., ਨਰਾਇਣਗੜ੍ਹ ਲਈ ਜ਼ਮੀਨ ਇਕੱਤਰੀਕਰਨ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ ਵੀ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਇਸ ਜ਼ਿੰਮੇਵਾਰੀ ਦਾ ਨਿਰਵਹਣ ਕਰਨਗੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ, ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਨਵੀਂ ਸਿਰਜਿਤ ਅਸਾਮੀਆਂ ਦੇ ਵਿਰੁੱਧ ਕੀਤੀ ਗਈ ਹੈ, ਤਾਂ ਜੋ ਪ੍ਰਸਤਾਵਿਤ ਉਦਯੋਗਿਕ ਪ੍ਰੋਜੈਕਟਾਂ ਲਈ ਜ਼ਮੀਨ ਇਕੱਤਰੀਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਸਕੇ।