ਲਾਲੀ ਬਾਜਵਾ ਵੱਲੋਂ ਜਿਲ੍ਹਾ ਜਥੇਬੰਦੀ ਦਾ ਵਿਸਥਾਰ ਆਗੂਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ

ਹੁਸ਼ਿਆਰਪੁਰ:- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਪਾਰਟੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਦਿਆਂ ਜ਼ਿਲ੍ਹਾ ਪੱਧਰ ’ਤੇ ਸ਼ਹਿਰੀ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲ ਸਕੇ। 
ਲਾਲੀ ਬਾਜਵਾ ਨੇ ਦੱਸਿਆ ਕਿ ਨਵੀਆਂ ਨਿਯੁਕਤੀਆਂ ਤਹਿਤ ਮਨਪ੍ਰੀਤ ਸਿੰਘ ਸੋਢੀ ਜਨਰਲ ਸਕੱਤਰ,  ਕਿਸ਼ਨ ਗੋਪਾਲ ਬੱਧਣ ਜਨਰਲ ਸਕੱਤਰ,  ਬਲਵਿੰਦਰ ਸਿੰਘ ਬੱਬੀ ਜਨਰਲ ਸਕੱਤਰ, ਜਸਵੀਰ ਸਿੰਘ ਮਠਾੜੂ ਜਨਰਲ ਸਕੱਤਰ, ਤਿਰਲੋਕ ਸਿੰਘ ਨਾਗਪਾਲ ਸੀਨੀਅਰ ਮੀਤ ਪ੍ਰਧਾਨ, ਧਰਮਿੰਦਰ ਪਾਲ ਮਹੇ ਸੀਨੀਅਰ ਮੀਤ ਪ੍ਰਧਾਨ,  ਮਨਜੀਤ ਸਿੰਘ ਰੋਬੀ ਸੀਨੀਅਰ ਮੀਤ ਪ੍ਰਧਾਨ,  ਪ੍ਰਕਾਸ਼ ਬਘਾਨੀਆ ਮੀਤ ਪ੍ਰਧਾਨ,  ਸੁਖਵਿੰਦਰ ਸਿੰਘ ਸੈਣੀ ਮੀਤ ਪ੍ਰਧਾਨ,  ਵਿਕਰਮਜੀਤ ਸਿੰਘ ਕਾਹਲੋਂ ਮੀਤ ਪ੍ਰਧਾਨ, ਪੁਨੀਤ ਅਰੋੜਾ ਮੀਤ ਪ੍ਰਧਾਨ, ਮੰਗਲ ਸਿੰਘ ਟਿੱਬਾ ਸਾਹਿਬ ਸਕੱਤਰ, ਬਲਬੀਰ ਸਿੰਘ ਜਿਲ੍ਹਾ ਸਕੱਤਰ,  ਇੰਦਰਜੀਤ ਸਿੰਘ ਮੀਤ ਪ੍ਰਧਾਨ , ਮੋਹਿਤ ਭਾਟੀਆ ਮੀਤ ਪ੍ਰਧਾਨ, ਰਾਹੁਲ ਸ਼ਰਮਾ ਸਕੱਤਰ,  ਗੁਰਮੀਤ ਸਿੰਘ ਚੱਢਾ ਮੀਤ ਪ੍ਰਧਾਨ , ਭੁਪਿੰਦਰ ਪਾਲ ਸਿੰਘ ਮੀਤ ਪ੍ਰਧਾਨ, ਬਚਿੱਤਰ ਸਿੰਘ ਮੀਤ ਪ੍ਰਧਾਨ, ਸਕੱਤਰ ਸਿੰਘ ਸਕੱਤਰ,  ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ , ਗੁਰਪ੍ਰਤਾਪ ਸਿੰਘ ਅਤੇ ਸੰਜੀਵ ਕੁਮਾਰ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 
ਲਾਲੀ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਸਦਾ ਹੀ ਲੋਕ-ਹਿਤ ਵਿੱਚ ਰਹੀ ਹੈ ਅਤੇ ਪਾਰਟੀ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਅਤੇ ਦੂਰਦਰਸ਼ੀ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ। 
ਉਨ੍ਹਾਂ ਨੇ ਨਵ-ਨਿਯੁਕਤ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ। ਇਸ ਮੌਕੇ ਪਾਰਟੀ ਆਗੂਆਂ ਨੇ ਲਾਲੀ ਬਾਜਵਾ ਦਾ ਧੰਨਵਾਦ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।