ਰਾਜਪੁਰਾ ਵਿੱਚ ਹੋਈ ਦਿਨ ਦਿਹਾੜੇ ਲੱਖਾਂ ਰੁਪਏ ਦੀ ਚੋਰੀ

ਰਾਜਪੁਰਾ 11/01/25- ਰਾਜਪੁਰਾ ਦੀ ਕਾਨੂੰਨ ਵਿਵਸਥਾ ਗੜਬੜਾਈ ਹੋਈ ਲੱਗਦੀ ਹੈ। ਦਿਨ ਦਿਹਾੜੇ ਘਰ ਵਿੱਚ ਵੜ ਕੇ ਲੱਖਾਂ ਰੁਪਏ ਦੀ ਲੁੱਟ ਦਾ ਮਾਮਲਾ ਰਾਜਪੁਰਾ ਦੇ ਪੰਜੀਰੀ ਪਲਾਂਟ ਤੋਂ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਲੈ ਕੇ ਕਿਸੀ ਕੰਮ ਦੇ ਲਈ ਬਾਜ਼ਾਰ ਤੱਕ ਗਏ ਸੀ। 
ਤਕਰੀਬਨ ਡੇਢ ਘੰਟੇ ਤੋਂ ਬਾਅਦ ਜਦ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਸਾਰੇ ਅਲਮਾਰੀ ਦੇ ਤਾਲੇ ਖੁੱਲੇ ਹਨ ਤੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਹੋ ਗਏ ਨੇ। ਉਹਨਾਂ ਨੇ ਤੁਰੰਤ ਇਸ ਬਾਰੇ ਸਿਟੀ ਥਾਣੇ ਵਿੱਚ ਇਤਲਾਹ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੀੜੀਤ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਸੇ ਸੰਬੰਧ ਵਿੱਚ ਹੀ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਣੀ ਟੀਮ ਦੇ ਨਾਲ ਪੀੜਿਤ ਪਰਿਵਾਰ ਦੇ ਲਈ ਹਮਦਰਦੀ ਦਿਖਾਂਦੇ ਹੋਏ ਸਿਟੀ ਥਾਣਾ ਪਹੁੰਚੇ ਤੇ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।