ਲੱਧੜ ਗੋਤ ਜਠੇਰਿਆਂ ਦਾ ਮੇਲਾ 26 ਨੂੰ

ਨਵਾਂਸ਼ਹਿਰ- ਔੜ ਤੋਂ ਮੱਲਾਬੇਦੀਆਂ ਰੋਡ ਤੇ ਸੁਸ਼ੋਭਤ ਲੱਧੜ ਗੋਤ ਜਠੇਰਿਆਂ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਲੱਧੜ ਪਰਿਵਾਰਾਂ ਅਤੇ ਐਨਆਰਆਈ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਸਲਾਨਾ ਮੇਲਾ 26 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। 
ਜਿਸਦੀ ਤਿਆਰੀ ਸਬੰਧੀ ਰੱਖੀ ਗਈ ਇੱਕ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਰਾਮ ਲੁਭਾਇਆ ਨੇ ਬਾਕੀ ਪ੍ਰਬੰਧਕਾਂ ਸਮੇਤ ਦੱਸਿਆ ਕਿ ਇਸ ਦਿਨ ਕਈ ਧਾਰਮਿਕ ਰਸਮਾਂ ਹੋਣਗੀਆਂ। ਜਿਸ ਉਪਰੰਤ ਚਾਹ-ਪਕੌੜਿਆਂ ਦਾ ਲੰਗਰ ਹੋਵੇਗਾ ਅਤੇ ਸਟੇਜ ਦੀ ਸ਼ੁਰੂਆਤ ਹੋਵੇਗੀ। ਜਿਸ ਵਿੱਚ ਹੋਰ ਕਲਾਕਾਰਾਂ ਤੋਂ ਇਲਾਵਾ ਪ੍ਰਸਿੱਧ ਗਾਇਕਾ ਰਾਣੀ ਅਰਮਾਨ ਵੱਲੋਂ ਆਪਣਾ ਧਾਰਮਿਕ ਪ੍ਰੋਗ੍ਰਾਮ ਪੇਸ਼ ਕੀਤਾ ਜਾਵੇਗਾ। 
ਉਨਾਂ ਦੱਸਿਆ ਕਿ ਇਸ ਮੌਕੇ ਲੱਧੜ ਪਰਿਵਾਰਾਂ ਨਾਲ ਸਬੰਧਤ ਐਸ.ਆਰ.ਲੱਧੜ ਰਿਟਾਇਰਡ ਪ੍ਰਿੰਸੀਪਲ ਸਕੱਤਰ ਪੰਜਾਬ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਪੰਜਾਬ ਤੋਂ ਇਲਾਵਾ ਹੋਰ ਕਈ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ ਤੇ ਪੁੱਜਣਗੇ। ਉਨਾਂ ਦੱਸਿਆ ਕਿ ਇਸ ਮੌਕੇ ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਦਾਨੀ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਮਾਣ-ਸਨਮਾਨ ਵੀ ਕੀਤਾ ਜਾਵੇਗਾ। 
ਇਸ ਮੌਕੇ ਕਮੇਟੀ ਪ੍ਰਧਾਨ ਰਾਮ ਲੁਭਾਇਆ ਤੋਂ ਇਲਾਵਾ ਅਜੀਤ ਸਿੰਘ ਬੀਕਾ ਕੈਸ਼ੀਅਰ, ਡਾ. ਬਲਿਹਾਰ ਸਿੰਘ ਲੜੋਆ ਉੱਪ ਪ੍ਰਧਾਨ, ਡਾ. ਮਨਜੀਤ ਲੱਧੜ ਅਤੇ ਸੱਤਪਾਲ ਸਿੰਘ ਸਕੱਤਰ, ਰਕੇਸ਼ ਕਰਨਾਣਾ, ਹਰਬੰਸ ਲਾਲ, ਰਾਣੀ ਕੌਰ, ਪ੍ਰੇਮ ਲਾਲ, ਕੁਲਦੀਪ ਸਿੰਘ, ਰਾਜ ਕੁਮਾਰ ਕਿੱਤਣਾ, ਕਰਮਜੀਤ ਸਿੰਘ, ਹਰਬੰਸ ਲਾਲ, ਬੀਬੀ ਹਰਮੇਸ਼ ਕੌਰ, ਗਗਨਦੀਪ ਅਤੇ ਕਰਨ ਕੁਮਾਰ ਤੋਂ ਇਲਾਵਾ ਹੋਰ ਕਈ ਪ੍ਰਬੰਧਕ ਅਤੇ ਸੇਵਾਦਾਰ ਹਾਜ਼ਰ ਸਨ।