ਭਾਜਪਾ ਮੰਡਲ ਖਰੜ3 ਦਿਹਾਤੀ ਦੇ ਪ੍ਰਧਾਨ ਵਜੋਂ ਕੁਸ਼ ਰਾਣਾ ਨੇ ਸੰਭਾਲਿਆ ਕਾਰਜਭਾਰ
ਖਰੜ, 19 ਜਨਵਰੀ:- ਭਾਰਤੀ ਜਨਤਾ ਪਾਰਟੀ ਮੰਡਲ ਖਰੜ-3 (ਦਿਹਾਤੀ) ਦੇ ਨਵ-ਨਿਯੁਕਤ ਮੰਡਲ ਪ੍ਰਧਾਨ ਕੁਸ਼ ਰਾਣਾ ਦੇ ਸ਼ਪਥ ਗ੍ਰਹਿਣ ਸਮਾਗਮ ਲਈ ਸ਼ਨੀਵਾਰ ਨੂੰ ਹੋਟਲ ਫੂਡ ਵੇ 43, ਲਾਂਡਰਾ ਰੋਡ ਖਰੜ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਕੁਸ਼ ਰਾਣਾ ਨੇ ਕਾਨੂੰਨੀ ਤੌਰ ‘ਤੇ ਮੰਡਲ ਪ੍ਰਧਾਨ ਦਾ ਕਾਰਜਭਾਰ ਸੰਭਾਲਿਆ । ਇਸ ਮੌਕੇ ‘ਤੇ ਭਾਜਪਾ ਮੰਡਲ ਖਰੜ-3 (ਦਿਹਾਤੀ) ਦੀ ਨਵੀਂ ਕਾਰਜਕਾਰਣੀ ਦੀ ਵੀ ਘੋਸ਼ਣਾ ਕੀਤੀ ਗਈ।
ਕਾਰਜਕ੍ਰਮ ਵਿੱਚ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਅਹੁਦੇਦਾਰ ਹਾਜ਼ਰ ਰਹੇ। ਇਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ , ਸੂਬਾ ਸਕੱਤਰ ਭਾਨੂੰ ਪ੍ਰਤਾਪ, ਸੂਬਾ ਸਹਿ-ਖਜਾਨਚੀ ਸੁਖਵਿੰਦਰ ਗੋਲਡੀ, ਸੂਬਾ ਕਾਰਜਕਾਰਨੀ ਮੈਂਬਰ ਅਤੇ ਹਲਕਾ ਖਰੜ ਤੋਂ ਭਾਜਪਾ ਦੇ ਓਮੀਦਵਾਰ ਰਹੇ ਕਮਲਦੀਪ ਸਿੰਘ ਸੈਣੀ, ਸੂਬਾ ਪ੍ਰਧਾਨ ਲੀਗਲ ਸੈਲ ਐਨ ਕੇ ਵਰਮਾ, ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ, ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਔਜਲਾ ਸਮੇਤ ਸੂਬਾ ਸਹਿ-ਇੰਚਾਰਜ ਸ਼ੋਸ਼ਲ ਮੀਡੀਆ ਨਿਕੁੰਜ ਧਵਨ, ਮੰਡਲ ਪ੍ਰਧਾਨ ਰਕੇਸ਼ ਗੁਪਤਾ, ਮੰਡਲ ਪ੍ਰਧਾਨ ਰਜਿੰਦਰ ਸ਼ਰਮਾ, ਸਾਬਕਾ ਮੰਡਲ ਪ੍ਰਧਾਨ ਪਵਨ ਮਨੋਚਾ, ਜਿਲ੍ਹਾ ਸਕੱਤਰ ਸੁਭਾਸ਼ ਅਗਰਵਾਲ,ਸਾਬਕਾ ਮੰਡਲ ਪ੍ਰਧਾਨ ਸੁਖਵੀਰ ਰਾਣਾ, ਸਾਬਕਾ ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਰਹੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਭਰੋਸਾ ਜਤਾਇਆ ਕੁਸ਼ ਰਾਣਾ ਦੀ ਅਗਵਾਈ ਹੇਠ ਭਾਜਪਾ ਮੰਡਲ ਖਰੜ-3 (ਦਿਹਾਤੀ) ਦਾ ਸੰਗਠਨ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋਏਗਾ ਅਤੇ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਅਤੇ ਲੋਕ-ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਕਾਰਜਕ੍ਰਮ ਦਾ ਸਮਾਪਨ ਧੰਨਵਾਦੀ ਭਾਸ਼ਣ ਨਾਲ ਹੋਇਆ, ਜਿਸ ਦੌਰਾਨ ਸਾਰੇ ਕਾਰਕੁਨਾਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਖਰੜ ਖੇਤਰ ਦੇ ਸਮੂਹਿਕ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ।
ਇਸ ਮੋਕੇ ਅਜੀਤਪਾਲ ਸਿੰਘ ਸਵਾੜਾ, ਗੋਪਾਲ ਕ੍ਰਿਸ਼ਨ, ਰਾਮ ਸਿੰਘ ਝੰਜੇੜੀ , ਡਾਕਟਰ ਸੋਦਾਗਰ ਸਿੰਘ ਕੋਮਲ, ਸੰਤੋਸ਼ ਬੰਸਲ, ਇੰਦੂਬਾਲਾ ਸ਼ਰਮਾ, ਓਮਵੀਰ ਤਿਆਗੀ ਸਰਪੰਚ ਕਲੋਨੀ , ਮਨਵੀਰ ਸਿੰਘ, ਰੋਤਾਸ਼ ਰਾਣਾ ਮੱਛਲੀਕਲਾਂ, ਜੈਪਾਲ ਸਿੰਘ ਝੰਜੇੜੀ , ਵਿਦਯੁਤਦਾਸ਼ ਗਿਲਕੋਪਾਮ, ਵਰਿੰਦਰ ਸਿੰਘ ਰਿੰਕੂ ਝੰਜੇੜੀ , ਗੁਰਜੰਟ ਸਿੰਘ ਅਜੀਤ ਐਨਕਲੇਵ , ਕੁਸ਼ਮ ਗਿਲਕੋ, ਸੰਜੀਵ ਰਾਣਾ, ਪਵਨ ਕੁਮਾਰ ਬਡਾਲੀ , ਦਿਲਬਾਗ ਸਿੰਘ ਰਾਣਾ , ਦਿਨੇਸ਼ ਠਾਕੁਰ, ਹਰਜੀਤ ਸਿੰਘ ਸਵਾੜਾ ,ਰੌਸ਼ਨ ਲਾਲ ਕੱਕੜ ਗਿਲਕੋ , ਧਰਮਪਾਲ ਸ਼ਰਮਾ, ਗੁਰਪ੍ਰੀਤ ਕੌਰ, ਰਣਬੀਰ ਸਿੰਘ, ਵਿਔਨਲ ਰਾਣਾ, ਮਹਿੰਦਰ ਸਿੰਘ, ਵਰਿੰਦਰ ਅਗਰਵਾਲ ਆਦਿ ਹਾਜ਼ਰ ਸਨ।
