ਕੁਲਵਿੰਦਰ ਸਿੰਘ ਸੰਘਾ ਵਿਕਾਸ ਮੰਚ ਗੜ੍ਹਸ਼ੰਕਰ ਦੇ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਗਏ

ਗੜ੍ਹਸ਼ੰਕਰ:- ਅੱਜ ਇਥੇ ਵਿਕਾਸ ਮੰਚ ਗੜ੍ਹਸ਼ੰਕਰ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਿਸ ਦਾ ਪੈਨਲ ਸ਼ੁਭਾਸ਼ ਮੱਟੂ ਪ੍ਰਧਾਨ ਸ਼ਹੀਦ  ਭਗਤ ਸਿੰਘ ਚੈਰੀਟੇਬਲ ਟਰੱਸਟ ਨੇ ਪੇਸ਼ ਕੀਤਾ। 
ਜਿਸ ਵਿੱਚ ਕੁਲਵਿੰਦਰ ਸਿੰਘ ਸੰਘਾ ਨੂੰ ਵਿਕਾਸ ਮੰਚ ਗੜ੍ਹਸ਼ੰਕਰ ਦਾ ਪ੍ਰਧਾਨ ਚੁਣਿਆ ਗਿਆ। ਬਲਵਿੰਦਰ ਕੁਮਾਰ ਸਕੱਤਰ ਤੇ ਨਿਰਮਲ ਕੁਮਾਰ ਕੈਸ਼ੀਅਰ ਦੀਪਕ ਕੁਮਾਰ  ਵਾਇਸ ਪ੍ਧਾਨ: ਕਿਰਪਾਲ  ਪਾਲਾ ਕੌਸ਼ਲਰ ਤੇ ਹੋਰ ਮੈਂਬਰ ਚੁਣੇ ਗਏ।
 ਇਸ ਮੌਕੇ ਤੇ ਉਨ੍ਹਾ ਕਿਹਾ ਕਿ ਗੜ੍ਹਸ਼ੰਕਰ  ਵਾਈ ਪਾਸ ਬਣਾਇਆ ਜਾਵੇ ਇਸ ਬਾਰੇ ਪੰਜਾਬ ਸਰਕਾਰ ਝੂਠਾ ਪ੍ਰਚਾਰ ਨਾ ਕਰੇ। ਆਉਣ ਵਲੇ ਸਮੇ ਵਿੱਚ ਵਿਕਾਸ ਮੰਚ ਗੜ੍ਹਸ਼ੰਕਰ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ।