ਕੋਟ ਫਤੂਹੀ ਪ੍ਰਾਇਮਰੀ ਬਲਾਕ ਦੀਆਂ ਖੇਡਾਂ ਹੋਈਆਂ ਸ਼ਾਨੋਸ਼ੌਕਤ ਨਾਲ ਸ਼ੁਰੂ

ਹੁਸ਼ਿਆਰਪੁਰ- ਕੋਟ ਫਤੂਹੀ ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ ਸ਼ਾਨੋ-ਸ਼ੌਕਤ ਨਾਲ ਕਲੱਸਟਰ ਇਨਚਾਰਜ ਮੈਡਮ ਦਰਸ਼ਨ ਕੌਰ ਸੀ.ਐੱਚ.ਟੀ ਅਜਨੋਹਾ, ਨਰਿੰਦਰ ਸਿੰਘ ਸੀ.ਐੱਚ.ਟੀ ਅਹਿਰਾਣਾ, ਬਲਜਿੰਦਰ ਪਾਲ ਐੱਚ.ਟੀ ਇੰਨਚਾਰਜ ਅੱਛਰਵਾਲ, ਕਰਮਵੀਰ ਐੱਚ.ਟੀ ਇੰਨਚਾਰਜ ਨਡਾਲੋਂ, ਜਤਿੰਦਰ ਕੁਮਾਰ ਐੱਚ.ਟੀ. ਇੰਨਚਾਰਜ ਐਮਾਂ ਜੱਟਾਂ, ਗੁਰਪ੍ਰੀਤ ਕੌਰ ਐੱਚ.ਟੀ. ਇੰਨਚਾਰਜ ਮਜਾਰਾ ਡੀਂਗਰੀਆਂ ਅਤੇ ਮੀਨਾਕਸ਼ੀ ਐੱਚ.ਟੀ. ਇੰਨਚਾਰਜ ਬਹਿਬਲਪੁਰ ਠੀਂਡਾ ਦੀ ਅਗਵਾਈ ਵਿੱਚ ਅਤੇ ਸੁਖਜੀਵਨ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਕੌਰ, ਪਲਵਿੰਦਰ ਕੌਰ, ਰਵਿੰਦਰ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਨਿਸ਼ਾ ਕੁਮਾਰੀ, ਸਰਬਜੀਤ ਕੌਰ, ਹਰਦੇਵ ਗਿੱਲ, ਰਾਜਵਿੰਦਰ ਕੌਰ, ਗੁਰਜੀਤ ਦੇਵੀ, ਅਮਰਜੀਤ, ਕਮਲਾ ਦੇਵੀ, ਕੁਲਵੀਰ ਕੌਰ ਅਤੇ ਸਤਵੀਰ ਕੌਰ (ਸਾਰੇ ਹੈੱਡ-ਟੀਚਰ) ਦੀ ਦੇਖਰੇਖ ਵਿੱਚ ਕਲੱਸਟਰ ਅਜਨੋਹਾ ਵਿਖੇ ਹੋਇਆ। 
ਇਨ੍ਹਾਂ ਖੇਡਾਂ ਦਾ ਉਦਘਾਟਨ ਸੇਵਾਮੁਕਤ ਬਲਾਕ ਨੋਡਲ ਅਫ਼ਸਰ ਪਵਨ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਦੇ ਪ੍ਰਿੰਸੀਪਲ ਹਰਮਨੋਜ ਕੁਮਾਰ ਨੇਂ ਸਾਂਝੇ ਤੌਰ ਤੇ ਕੀਤਾ। ਇਹਨਾਂ ਖੇਡਾਂ ਵਿੱਚ ਕੋਟ ਫਤੂਹੀ ਬਲਾਕ ਦੇ ਸੱਤ ਕਲੱਸਟਰਾਂ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ।
ਪਹਿਲੇ ਦਿਨ ਖੇਡੇ ਗਏ ਮੈਚਾਂ ਵਿੱਚ ਕਲੱਸਟਰ ਅਹਿਰਾਣਾ ਖੁਰਦ ਦੀ ਫੁੱਟਬਾਲ ਟੀਮ ਨੇ ਕਲੱਸਟਰ ਅੱਛਰਵਾਲ ਨੂੰ ਹਰਾਇਆ, ਬੈਡਮਿੰਟਨ ਵਿੱਚ ਅੱਛਰਵਾਲ ਕਲੱਸਟਰ ਨੇ ਕਲੀਨ ਸਵੀਪ ਕੀਤਾ, ਕਬੱਡੀ ਦੇ ਮੈਚ ਵਿੱਚ ਐਮਾਂ ਜੱਟਾਂ ਕਲੱਸਟਰ ਨੇ ਅਹਿਰਾਣਾ ਖੁਰਦ ਕਲੱਸਟਰ ਨੂੰ ਹਰਾਇਆ, ਮਜਾਰਾ ਡੀਂਗਰੀਆ ਕਲੱਸਟਰ ਨੇ ਅਜਨੋਹਾ ਕਲੱਸਟਰ ਨੂੰ ਹਰਾਇਆ ਅਤੇ ਸ਼ਾਟਪੁੱਟ ਵਿੱਚ ਅਜਨੋਹਾ ਕਲੱਸਟਰ ਦੀ ਟੀਮ ਜੇਤੂ ਰਹੀ।ਇਸ ਮੌਕੇ ਸੁਰਿੰਦਰ ਸਿੰਘ ਡਾਟਾ ਐਂਟਰੀ, ਕ੍ਰਿਸ਼ਨ ਕੁਮਾਰ, ਨਰਿੰਦਰ ਅਜਨੋਹਾ, ਹੇਮਰਾਜ, ਸੇਠੀ ਰਾਮ, ਮੱਖਣ ਸਿੰਘ, ਗੁਰਵਿੰਦਰ ਸਿੰਘ, ਅਭਿਸ਼ੇਕ ਗਰਗ, ਸਤਿਗੁਰ ਸਿੰਘ, ਕੰਚਨ ਰਾਣੀ, ਹਰਪ੍ਰੀਤ ਕੌਰ, ਦਵਿੰਦਰ ਕੁਮਾਰ, ਆਸਥਾ, ਹਰਮਨਪ੍ਰੀਤ ਸਿੰਘ, ਸਾਕਸ਼ੀ ਕੱਕੜ, ਸੁਖਵਿੰਦਰ ਕੌਰ, ਜਤਿੰਦਰ ਸਿੰਘ, ਭੂਸ਼ਣ ਕੁਮਾਰ, ਪ੍ਰਭਜੋਤ ਕੌਰ, ਹਰਪਾਲ ਸਿੰਘ, ਜਗਦੇਵ ਸਿੰਘ, ਅਜੇ ਕੁਮਾਰ, ਸੁਰਿੰਦਰ ਕੌਰ, ਵਿਨਸੀ ਸੈਣੀ, ਸਗਲੀ ਰਾਮ, ਜੋਗਿੰਦਰ ਸਿੰਘ, ਸਰਬਜੀਤ ਸਿੰਘ, ਪਵਨਦੀਪ ਸਿੰਘ, ਨਿਤਿਕਾ, ਸਿਮਰਨ ਸਿੰਘ, ਅਵਤਾਰ ਸਿੰਘ, ਅਮਨਦੀਪ ਕੌਰ, ਅੰਕਿਤਾ, ਰਮਨਦੀਪ ਸਿੱਧੂ, ਸੰਦੀਪ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।