ਕੋਟ ਫਤੂਹੀ ਪ੍ਰਾਇਮਰੀ ਬਲਾਕ ਦੀਆਂ ਖੇਡਾਂ ਹੋਈਆਂ ਸ਼ਾਨੋਸ਼ੌਕਤ ਨਾਲ ਸੰਪਨ
ਹੁਸ਼ਿਆਰਪੁਰ:- ਕੋਟ ਫਤੂਹੀ ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਕਲੱਸਟਰ ਅਜਨੋਹਾ ਵਿਖੇ ਸੰਪਨ ਹੋਈਆਂ।ਬਲਾਕ ਪੱਧਰੀ ਫੁੱਟਬਾਲ ਫਾਈਨਲ ਮੁਕਾਬਲੇ ਵਿੱਚ ਅਹਿਰਾਣਾ ਕਲੱਸਟਰ ਨੇ ਅੱਛਰਵਾਲ ਕਲੱਸਟਰ ਨੂੰ ਹਰਾਇਆ, ਨੈਸ਼ਨਲ ਕਬੱਡੀ ਲੜਕੇ ਮਜਾਰਾ ਡੀਂਗਰੀਆ ਨੇ ਬਹਿਬਲਪੁਰ ਕਲੱਸਟਰ ਨੂੰ ਹਰਾਇਆ, ਨੈਸ਼ਨਲ ਕਬੱਡੀ ਲੜਕੀਆਂ ਅਜਨੋਹਾ ਨੇ ਅਹਿਰਾਣਾ ਖੁਰਦ ਕਲੱਸਟਰ ਨੂੰ ਹਰਾਇਆ, ਸਰਕਲ ਸਟਾਈਲ ਕਬੱਡੀ ਅਹਿਰਾਣਾ ਖੁਰਦ ਨੇ ਬਹਿਬਲਪੁਰ ਨੂੰ ਹਰਾਇਆ, ਖੋ-ਖੋ ਲੜਕੇ ਵਿੱਚ ਅਹਿਰਾਣਾ ਕਲੱਸਟਰ ਨੇ ਮਜਾਰਾ ਡੀਂਗਰੀਆ ਨੂੰ ਹਰਾਇਆ , ਖੋ-ਖੋ ਲੜਕੀਆਂ ਵਿੱਚ ਅਹਿਰਾਣਾ ਕਲੱਸਟਰ ਨੇ ਮਜਾਰਾ ਡੀਂਗਰੀਆ ਨੂੰ ਹਰਾਇਆ।
ਰੱਸਾਕਸ਼ੀ ਅਹਿਰਾਣਾ ਕਲੱਸਟਰ ਨੇ ਅਜਨੋਹਾ ਨੂੰ ਹਰਾਇਆ, ਅਥਲੈਟਿਕਸ ਵਿੱਚ ਅਹਿਰਾਣਾ ਖੁਰਦ ਨੇ ਝੰਡੀ ਗੱਡੀ, ਲੌਂਗ ਜੰਪ ਲੜਕੇ ਕਰਨਜੋਤ ਬਹਿਬਲਪੁਰ ਕਲੱਸਟਰ ਨੇ ਪਹਿਲਾ, ਮਿਅੰਕ ਨੇ ਐਮਾਂ ਜੱਟਾਂ ਦੂਜਾ ਸਥਾਨ ਅਤੇ ਨਵਜੋਤ ਅਜਨੋਹਾ ਨੇ ਤੀਜਾ ਸਥਾਨ,ਯੋਗਾ ਵਿੱਚ ਐਮਾਂ ਜੱਟਾਂ ਨੇ ਪਹਿਲਾ ਸਥਾਨ, ਅਹਿਰਾਣਾ ਖੁਰਦ ਨੇ ਦੂਜਾ ਸਥਾਨ ਬਹਿਬਲਪੁਰ ਨੇ ਤੀਜਾ ਸਥਾਨ ਅਤੇ ਲੌਂਗ ਜੰਪ ਲੜਕੀਆਂ ਪ੍ਰਭਾ ਅੱਛਰਵਾਲ ਕਲੱਸਟਰ ਨੇ ਪਹਿਲਾ ਸਥਾਨ, ਰਜਨੀ ਅਹਿਰਾਣਾ ਖੁਰਦ ਨੇ ਦੂਜਾ ਸਥਾਨ ਅਤੇ ਅਰਸ਼ਪ੍ਰੀਤ ਐਮਾਂ ਜੱਟਾਂ ਨੇ ਤੀਜਾ ਸਥਾਨ, ਬੈਡਮਿੰਟਨ (ਡਬਲਜ਼ ਲੜਕੇ) ਵਿੱਚ ਅੱਛਰਵਾਲ ਕਲੱਸਟਰ ਨੇ ਮਜਾਰਾ ਡੀਂਗਰੀਆ ਨੂੰ ਹਰਾਇਆ, ਬੈਡਮਿੰਟਨ (ਡਬਲਜ਼ ਲੜਕੀਆਂ) ਵਿੱਚ ਅੱਛਰਵਾਲ ਕਲੱਸਟਰ ਨੇ ਮਜਾਰਾ ਡੀਂਗਰੀਆ ਨੂੰ ਹਰਾਇਆ,ਬੈਡਮਿੰਟਨ (ਸਿੰਗਲ ਲੜਕੇ) ਵਿੱਚ ਅੱਛਰਵਾਲ ਕਲੱਸਟਰ ਨੇ ਮਜਾਰਾ ਡੀਂਗਰੀਆ ਨੂੰ ਹਰਾਇਆ, ਬੈਡਮਿੰਟਨ (ਸਿੰਗਲ ਲੜਕੀਆਂ) ਵਿੱਚ ਅੱਛਰਵਾਲ ਕਲੱਸਟਰ ਨੇ ਮਜਾਰਾ ਡੀਂਗਰੀਆ ਨੂੰ ਹਰਾਇਆ।
ਜੇਤੂ ਅਤੇ ਉਪ-ਜੇਤੂਆਂ ਨੂੰ ਪਵਨ ਕੁਮਾਰ ਸੇਵਾਮੁਕਤ ਬਲਾਕ ਨੋਡਲ ਅਫਸਰ, ਪੈਨਸ਼ਨਰ ਆਗੂ ਹਰਭਜਨ ਸਿੰਘ, ਪ੍ਰਿੰਸੀਪਲ ਹਰਮਨੋਜ ਕੁਮਾਰ ਅਤੇ ਨਰਿੰਦਰ ਸਿੰਘ ਬਲਾਕ ਨੋਡਲ ਅਫਸਰ ਨੇ ਸੰਯੁਕਤ ਰੂਪ ਵਿੱਚ ਇਨਾਮ ਤਕਸੀਮ ਕੀਤੇ। ਇਸ ਮੌਕੇ ਕੋਟ ਫਤੂਹੀ ਬਲਾਕ ਦੇ ਪ੍ਰਾਈਮਰੀ ਸਕੂਲਾਂ ਦੇ ਸੈਂਟਰ ਹੈੱਡ-ਟੀਚਰ, ਹੈੱਡ-ਟੀਚਰ, ਅਧਿਆਪਕ ਅਤੇ ਵੱਖ-ਵੱਖ ਸਕੂਲਾਂ ਦੇ ਭਾਗ ਲੈਣ ਵਾਲੇ ਵਿਦਿਆਰਥੀ ਹਾਜ਼ਰ ਸਨ।
