ਕੇਐਮਪੀ ਐਕਸਪ੍ਰੈਸਵੇ ਬਣੇਗਾ ਹਰਿਆਣਾ ਦੀ ਉਦਯੋਗਿਕ ਕ੍ਰਾਂਤੀ ਦੀ ਰੀੜ ਦੀ ਹੱਡੀ ਰਾਓ ਨਰਬੀਰ ਸਿੰਘ

ਚੰਡੀਗੜ੍ਹ, 8 ਫਰਵਰੀ:- ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਲਗਭਗ 135 ਕਿਲੋਮੀਟਰ ਲੰਬਾ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ-ਵੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਦੀ ਇੱਕ ਬਹੁਤ ਮਹਤੱਵਪੂਰਣ ਸੰਪਤੀ ਹੈ। ਸਾਲ 2031 ਦੀ ਸੰਭਾਵਿਤ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਸ ਦੇ ਦੋਨੋਂ ਪਾਸੇ 5 ਨਵੇਂ ਸ਼ਹਿਰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੰਚਗ੍ਰਾਮ ਵਿਕਾਸ ਅਥਾਰਿਟੀ ਦਾ ਗਠਨ ਕੀਤਾ ਹੈ।
          ਉਦਯੋਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ-2047 ਵਿਜਨ ਨੂੰ ਸਾਕਾਰ ਕਰਨ ਵਿੱਚ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਦੀ ਭੁਮਿਕਾ ਅਹਿਮ ਹੈ ਅਤੇ ਕੇਐਮਪੀ ਐਕਸਪ੍ਰੈਸ-ਵੇ ਇਸ ਦਿਸ਼ਾ ਵਿੱਚ ਇੱਕ ਮਜਬੂਤ ਆਧਾਰ ਪ੍ਰਦਾਨ ਕਰੇਗਾ। ਇਸ ਅਨੁਰੂਪ ਹਰਿਆਣਾ ਸਰਕਾਰ ਨੇ ਆਪਣੀ ਉਦਯੋਗਿਕ ਨੀਤੀ ਵਿੱਚ ਜਰੂਰੀ ਸੋਧ ਕੀਤੇ ਹਨ, ਤਾਂ ਜੋ ਨਿਵੇਸ਼, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਗਤੀ ਮਿਲ ਸਕੇ।
          ਉਨ੍ਹਾਂ ਨੇ ਸਪਸ਼ਟ ਕੀਤਾ ਕਿ ਐਚਐਸਆਈਆਈਡੀਸੀ ਦੀ ਜਿਮੇਵਾਰੀ ਸਿਰਫ ਆਮਦਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਹੈ, ਸਗੋ ਉਦਯੋਗਪਤੀਆਂ ਨੂੰ ਸਹੂਲਤਜਨਕ ਸੇਵਾਵਾਂ, ਤੁਰੰਤ ਪ੍ਰਕ੍ਰਿਆਵਾਂ ਅਤੇ ਅਨੁਕੂਲ ਮਾਹੌਲ ਉਪਲਬਧ ਕਰਨਾ ਨਿਗਮ ਦਾ ਮੂਲ ਉਦੇਸ਼ ਹੋਣਾ ਚਾਹੀਦਾ ਹੈ।
          ਸ੍ਰੀ ਰਾਓ ਨਰਬੀਰ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਲ 2030 ਤੱਕ ਉਦਯੋਗਿਕ ਵਿਕਾਸ ਨੂੰ ਹੋਰ ਤੇਜ ਕਰਨ ਲਈ 10 ਨਵੀਂ ਆਈਐਮਟੀ ਸਕਾਪਿਤ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚੋਂ 5 ਆਈਐਮਟੀ ਨੂੰ ਮੰਜੂਰੀ ਮਿਲ ਚੁੱਕੀ ਹੈ। ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਦੀ ਪ੍ਰਕ੍ਰਿਆ ਪ੍ਰਗਤੀ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਉਦਯੋਗ ਵਿਭਾਗ ਦੇ ਬਜਟ ਵਿੱਚ 125 ਫੀਸਦੀ ਦਾ ਵਾਧਾ ਕੀਤਾ ਗਿਆ ਸੀ ਅਤੇ ਅਗਾਮੀ ਬਜਟ ਵਿੱਚ ਇਸ ਵਾਧੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ, ਤਾਂ ਜੋ ਸੂਬੇ ਦਾ ਉਦਯੋਗਿਕ ਵਿਸਤਾਰ ਲਗਾਤਾਰ ਬਣਿਆ ਰਹੇ।
          ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵਿਤ 10 ਵਿੱਚੋਂ 3 ਆਈਐਮਟੀ ਕੌਮੀ ਰਾਜਧਾਨੀ ਖੇਤਰ ਵਿੱਚ ਵਿਕਸਿਤ ਕੀਤੀ ਜਾਵੇਗੀ, ਜਿਨ੍ਹਾਂ ਦੀ ਧੂਰੀ ਕੇਐਮਪੀ ਐਕਸਪ੍ਰੈਸ -ਵੇ ਰਹੇਗਾ। ਇਸ ਦੇ ਨਾਲ ਹੀ ਵਿਕਸਿਤ ਕੀਤੇ ਜਾਣ ਵਾਲੇ 5 ਨਵੇਂ ਸ਼ਹਿਰ ਵਿਕਸਿਤ ਭਾਰਤ ਦੇ ਖਿੱਚ ਦਾ ਕੇਂਦਰ ਬਨਣਗੇ ਅਤੇ ਦਿੱਲੀ ਵਿੱਚ ਵੱਧੀ ਆਬਾਦੀ ਦਬਾਅ ਨੂੰ ਵੀ ਘੱਟ ਕਰਨ ਵਿੱਚ ਸਹਾਇਤ ਸਾਬਤ ਹੋਣਗੇ।
          ਉਦਯੋਗ ਮੰਤਰੀ ਨੇ ਕਿਹਾ ਕਿ ਹਰਿਤ ਕ੍ਰਾਂਤੀ ਦਾ ਅਗਰਦੂਰਤ ਰਿਹਾ ਖੇਤੀ ਪ੍ਰਧਾਨ ਹਰਿਆਣਾ, ਗੁਰੂਗ੍ਰਾਮ ਦੀ ਆਈਟੀ ਹੱਬ ਵਜੋ ਸਥਾਪਿਤ ਕਰ ਪਹਿਲਾਂ ਹੀ ਬੈਂਗਲੁਰੂ ਅਤੇ ਹੈਦਰਾਬਾਦ ਵਰਗ ਵਿਸ਼ਵ ਪਹਿਚਾਣ ਵਾਲੇ ਸ਼ਹਿਰਾਂ  ਨੂੰ ਚਨੌਤੀ ਦੇ ਚੁੱਕਾ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ 10 ਨਵੀਂ ਆਈਐਮਟੀ ਵਿਕਸਿਤ ਹੋਣਗੀਆਂ, ਉਦੋਂ ਹਰਿਆਣਾ ਦੇਸ਼ ਦਾ ਉਦਯੋਗਿਕ ਕ੍ਰਾਂਤੀ ਦਾ ਸਿਰਮੌਰ ਬਣ ਕੇ ਉਭਰੇਗਾ।