ਕੇਐਮਪੀ ਐਕਸਪ੍ਰੈਸ ਬਣੇਗਾ ਵਿਕਸਿਤ ਭਾਰਤ2047 ਦਾ ਗੇਟਵੇ ਰਾਓ ਨਰਬੀਰ ਸਿੰਘ
ਚੰਡੀਗੜ੍ਹ, 21 ਅਪ੍ਰੈਲ:- ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਲਗਭਗ 135 ਕਿਲੋਮੀਟਰ ਲੰਬਾ ਕੁੰਡਲੀ-ਮਾਣੇਸਰ-ਪਲਵਲ ( ਕੇਐਮਪੀ ) ਐਕਸਪ੍ਰੇਸਵੇ ਰਾਜ ਦੇ ਉਦਯੋਗਿਕ ਵਿਕਾਸ ਦਾ ਪ੍ਰਮੁੱਖ ਅਧਾਰ ਬਣੇਗਾ ਅਤੇ ਵਿਕਸਿਤ ਭਾਰਤ-2047 ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਾਲ 2031 ਦੀ ਸੰਭਾਵਿਤ ਜਨਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੇ ਦੋਹਾਂ ਪਾਸੇ 5 ਨਵੇਂ ਸ਼ਹਿਰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੰਚਗ੍ਰਾਮ ਵਿਕਾਸ ਅਥਾਰਿਟੀ ਦਾ ਗਠਨ ਕੀਤਾ ਹੈ। ਇਹ ਐਕਸਪ੍ਰੇਸਵੇ ਸਿੰਗਾਪੁਰ ਦੀ ਤਰਜ 'ਤੇ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਇਹ ਖੇਤਰ ਆਧੁਨਿਕ ਸ਼ਹਿਰੀਕਰਨ ਅਤੇ ਉਦਯੋਗਿਕ ਪ੍ਰਗਤੀ ਦਾ ਕੇਂਦਰ ਬਣੇਗਾ।
ਉਦਯੋਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ-2047 ਵਿਜਨ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦੀ ਭੂਮਿਕਾ ਬੇਹਦ ਮਹੱਤਵਪੂਰਨ ਹੈ ਅਤੇ ਕੇਐਮਪੀ ਐਕਸਪ੍ਰੇਸਵੇ ਇਸ ਦਿਸ਼ਾ ਵਿੱਚ ਮਜਬੂਤ ਕਨੇਕਟਿਵਿਟੀ ਅਤੇ ਅਧਾਰਭੂਤ ਢਾਂਚਾਂ ਮੁਹੱਈਆ ਕਰਾਵੇਗਾ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਆਪਣੀ ਉਦਯੋਗਿਕ ਨੀਤੀ ਵਿੱਚ ਲੋੜਵੰਦ ਸ਼ੋਧ ਕੀਤੇ ਹਨ ਤਾਂ ਜੋ ਨਿਵੇਸ਼, ਰੁਜਗਾਰ ਅਤੇ ਇੰਫ੍ਰਾਸਟ੍ਰਕਚਰ ਨੂੰ ਨਵੀਂ ਗਤੀ ਮਿਲ ਸਕੇ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹਰਿਆਣਾ ਰਾਜ ਉਦਯੋਗਿਕ ਅਤੇ ਅਧਾਰਭੂਤ ਸਰੰਚਨਾ ਵਿਕਾਸ ਨਿਗਮ ਦਾ ਉਦੇਸ਼ ਸਿਰਫ ਮਾਲ ਅਰਜਿਤ ਕਰਨਾ ਨਹੀਂ, ਸਗੋਂ ਉਦਯੋਗਪਤੀਆਂ ਨੂੰ ਬੇਹਤਰ ਸਹੂਲਤਾਂ, ਤੁਰੰਤ ਸੇਵਾਵਾਂ ਅਤੇ ਅਨੁਕੂਲ ਮਾਹੌਲ ਮੁਹੱਈਆ ਕਰਾਉਣਾ ਹੋਣਾ ਚਾਹੀਦਾ ਹੈ।
ਸ੍ਰੀ ਰਾਓ ਨਰਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਲ 2030 ਤੱਕ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ 10 ਨਵੀਂ ਇੰਡਸਟ੍ਰਿਅਲ ਮਾਡਲ ਟਾਉਨਸ਼ਿਪ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚੋਂ 5 ਆਈਐਮਟੀ ਨੂੰ ਮੰਜ਼ੂਰੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਦੇ ਵਿਕਾਸ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਉਦਯੋਗ ਵਿਭਾਗ ਦੇ ਬਜਟ ਵਿੱਚ 125 ਫੀਸਦੀ ਦਾ ਵਾਧਾ ਹੋ ਗਿਆ ਸੀ ਅਤੇ ਆਗਾਮੀ ਬਜਟ ਵਿੱਚ ਇਸ ਨੂੰ ਹੋਰ ਵਧਾਉਣ ਦੀ ਯੋਜਨਾ ਹੈ ਤਾਂ ਜੋ ਸੂਬੇ ਵਿੱਚ ਉਦਸੋਗਿਕ ਵਿਸਥਾਰ ਨੂੰ ਲਗਾਤਾਰ ਮਜਬੂਤੀ ਮਿਲਦੀ ਰਹੇ।
ਉਨ੍ਹਾਂ ਨੇ ਦੱਸਿਆ ਕਿ ਪ੍ਰਸਤਾਵਿਤ 10 ਵਿੱਚੋਂ 3 ਆਈਐਮਟੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਿਕਸਿਤ ਕੀਤੀ ਜਾਣਗੀਆਂ ਜਿਨ੍ਹਾਂ ਦਾ ਕੇਂਦਰ ਕੇਐਮਪੀ ਐਕਸਪ੍ਰੇਸਵੇ ਹੋਵੇਗਾ। ਇਸ ਦੇ ਨਾਲ ਹੀ 5 ਨਵੇਂ ਸ਼ਹਿਰ ਵਿਕਸਿਤ ਭਾਰਤ ਦੇ ਆਕਰਸ਼ਣ ਕੇਂਦਰ ਬਣਨਗੇ ਅਤੇ ਦਿੱਲੀ ਵਿੱਚ ਵੱਧਦੀ ਜਨਸੰਖਿਆ ਦਬਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਿਤ ਹੋਣਗੇ।
ਉਦਯੋਗ ਮੰਤਰੀ ਨੇ ਕਿਹਾ ਕਿ ਹਰਿਆਣਾ, ਜੋ ਹਰਿਤ ਕ੍ਰਾਂਤੀ ਦਾ ਅਗਰਦੂਤ ਰਿਹਾ ਹੈ, ਹੁਣ ਗੁਰੂਗ੍ਰਾਮ ਨੂੰ ਆਈਟੀ ਹਬ ਦੇ ਰੂਪ ਵਿੱਚ ਸਥਾਪਿਤ ਕਰ ਗਲੋਬਲ ਪੱਧਰ 'ਤੇ ਆਪਣੀ ਪਛਾਣ ਬਣਾ ਚੁੱਕਾ ਹੈ। ਆਉਣ ਵਾਲੇ ਸਮੇ ਵਿੱਚ ਜਦੋਂ ਨਵੀਂ ਆਈਐਮਟੀ ਵਿਕਸਿਤ ਹੋਣਗੀਆਂ, ਤਾਂ ਹਰਿਆਣਾ ਦੇਸ਼ ਦੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਭੌਗੋਲਿਕ ਰੂਪ ਨਾਲ ਹਰਿਆਣਾ ਦਿੱਲੀ ਤੋਂ ਤਿਨੇ ਪਾਸੇ ਜੁੜਿਆ ਹੈ ਅਤੇ ਆਈਜੀਆਈ ਏਅਰਪੋਰਟ ਅਤੇ ਜੇਵਰ ਏਅਰਪੋਰਟ ਦੀ ਪਹੁੰਚ ਤਕਰੀਬਨ 30 ਮਿਨਟ ਵਿੱਚ ਹੋਣ ਕਾਰਨ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਲਈ ਇਹ ਖੇਤਰ ਬਹੁਤਾ ਆਕਰਸ਼ਣ ਬਣ ਗਿਆ ਹੈ।
