ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਿੰਦਾ

ਨਵਾਂਸ਼ਹਿਰ:- ਕਿਰਤੀ ਕਿਸਾਨ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਇਕ ਪ੍ਰੈਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਦੀਪ ਸਿੰਘ ਜਿਓਂਦ ਦੀ ਹਾਈ ਕੋਰਟ ਤੋ ਜ਼ਮਾਨਤ ਹੋਣ ਤੇ ਵੀ ਕੱਲ੍ਹ ਰਾਤ ਅਤੇ ਅੱਜ ਸਵੇਰੇ ਗਿ੍ਰਫਤਾਰ ਕੀਤੇ ਆਗੂ ਅਤੇ ਵਰਕਰਾਂ ਦੀ ਰਿਹਾਈ ਲਈ  ਪਿੰਡ ਜਿਉਂਦ ਵਿਖੇ ਕਿਸਾਨਾਂ ਨੂੰ ਧਰਨੇ ਵਿਚ ਸ਼ਾਮਲ ਹੋਣ ਤੋਂ ਪੁਲਸ ਵਲੋਂ ਰੋਕਣ , ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗਣ ਅਤੇ ਜਬਰ ਢਾਹੁਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। 
ਕਿਸਾਨ ਆਗੂ ਨੇ ਆਖਿਆ ਹੈ ਕਿ ਧਰਨੇ ਲਾਉਣਾ ਅਤੇ ਰੈਲੀਆਂ ਮੁਜਾਹਰੇ ਕਰਨਾ ਜਥੇਬੰਦੀਆਂ ਦਾ ਜ਼ਮਹੂਰੀ ਅਤੇ ਸੰਵਿਧਾਨਕ ਹੱਕ ਹੈ। ਪਰ ਭਗਵੰਤ ਮਾਨ ਸਰਕਾਰ ਪੁਲਿਸ ਰਾਹੀਂ ਜਥੇਬੰਦੀਆਂ ਦੇ ਇਹਨਾਂ ਹੱਕਾਂ ਨੂੰ ਵੀ ਕੁਚਲ ਰਹੀ ਹੈ। ਜ਼ੋ ਸਹਿਣ ਨਹੀਂ ਕੀਤਾ ਜਾਵੇਗਾ।