ਖ਼ਾਲਸਾ ਕਾਲਜ ਦੇ ਸਹਾਇਕ ਪ੍ਰੋਫੈਸਰ ਨੀਰਜ ਵਿਰਦੀ ਦਾ ਪੇਟੈਂਟ ਪ੍ਰਕਾਸ਼ਿਤ

ਗੜ੍ਹਸ਼ੰਕਰ:- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਕੈਮਿਸਟਰੀ ਵਿਭਾਗ ਨੂੰ ਮਹੱਤਵਪੂਰਨ ਅਕਾਦਮਿਕ ਪ੍ਰਾਪਤੀ ਮਿਲੀ ਹੈ। ਕਾਲਜ ਦੇ ਕਮਿਸਟਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਨੀਰਜ ਵਿਰਦੀ ਦਾ ਖ਼ੋਜ ਸਬੰਧੀ ਪੇਟੈਂਟ ਭਾਰਤੀ ਪੇਟੈਂਟ ਦਫ਼ਤਰ ਦੇ ਪੇਟੈਂਟ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ।
 ਇਸ ਖੋਜ ਵਿਚਤ ਪੌਦਿਆਂ ਦੇ ਅਰਕ ਰਾਹੀਂ ਹਰੇ ਭਰੇ ਤਰੀਕੇ ਨਾਲ ਨੇਨੇਮੈਟਰੀਅਲ ਤਿਆਰ ਕਰਨ ਦੀ ਤਕਨੀਕ ਦਰਸਾਈ ਗਈ ਹੈ ਜੋ ਬਾਇਓਮੈਡੀਕਲ, ਡਾਇਗਨੋਸਿਟਕ ਅਤੇ ਫਾਰਮਾਸਿਊਟਿਕਲ ਖੇਤਰਾਂ ਵਿਚ ਉਪਯੋਗੀ ਸਾਬਤ ਹੋ ਸਕਦੀ ਹੈ।  
ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਇਸ ਪ੍ਰਾਪਤੀ ਲਈ ਪ੍ਰੋ. ਨੀਰਜ ਵਿਰਦੀ ਨੂੰ ਵਧਾਈ ਦਿੰਦਿਆ ਕਿਹਾ ਕਿ ਖੋਜ ਕਿਰਿਆਂਵਾਂ ਰਾਹੀਂ ਸਿੱਖਿਆ ਸੰਸਥਾਵਾਂ ਦੀ ਅਕਾਦਮਿਕ ਖੇਤਰ ਨੂੰ ਮਜ਼ਬੂਤੀ ਦਿੰਦੀਆਂ ਹਨ। ਕੈਮਿਸਟਰੀ ਵਿਭਾਗ ਦੇ ਮੁੱਖ ਡਾ. ਮੁਕੇਸ਼ ਸ਼ਰਮਾ ਨੇ ਇਸ ਉਪਲਬੱਧੀ ਨੂੰ ਵਿਭਾਗ ਲਈ ਸ਼ਲਾਘਾਯੋਗ ਪ੍ਰਾਪਤੀ ਦੱਸਿਆ। ਕਾਲਜ ਸਟਾਫ਼ ਨੇ ਪ੍ਰੋ. ਨੀਰਜ ਵਿਰਦੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।