ਗਿਆਨਦੀਪ ਮੰਚ ਵੱਲੋਂ ਅਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਪਟਿਆਲਾ:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ )ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਮਿਤੀ 16/08/26(ਐਤਵਾਰ) ਨੂੰ ਕਰਵਾਇਆ ਗਿਆ ਜਿਸ ਵਿੱਚ ਪਟਿਆਲਾ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਨਾਮਵਰ ਕਵੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਗਿਆਨਦੀਪ ਮੰਚ ਦੇ ਪ੍ਰਧਾਨ ਡਾ. ਜੀ ਐੱਸ ਆਨੰਦ ਜੀ ਨੇ ਕੀਤੀ।ਵਿਸ਼ੇਸ਼ ਮਹਿਮਾਨ ਵਜੋਂ ਬਹੁਪੱਖੀ ਲੇਖਕ ਅਤੇ ਸ਼ਾਇਰ ਧਰਮ ਸਿੰਘ ਕੰਮੇਆਣਾ ਨੇ ਸ਼ਿਰਕਤ ਕੀਤੀ।
"ਅਜ਼ਾਦੀ ਦਿਹਾੜੇ” ਨੂੰ ਸਮਰਪਿਤ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਅਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ  ਹਾਜ਼ਰ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਇਸ ਤੋਂ ਉਪਰੰਤ ਮਹਿੰਦਰ ਸਿੰਘ ਬਲਬੇੜਾ ਅਤੇ ਰਾਜੇਸ਼ ਸਰਮਾ ਦੇ ਕਵੀਸ਼ਰੀ ਜਥੇ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕਵੀਸ਼ਰੀ ਰੰਗ ਨਾਲ ਸਮਾਗਮ ਦਾ ਆਗਾਜ਼ ਕੀਤਾ। ਇਸ ਸਮਾਗਮ ਵਿੱਚ ਸੁਪ੍ਰਸਿੱਧ ਪੰਜਾਬੀ ਮੈਗਜ਼ੀਨ “ਗੁਸਈਆਂ” ਦੇ ਅਜ਼ਾਦੀ ਦਿਵਸ ਵਿਸ਼ੇਸ਼ ਅੰਕ ਦਾ ਲੋਕ ਅਰਪਣ ਵੀ ਕੀਤਾ ਗਿਆ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਜੀ ਐੱਸ ਆਨੰਦ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀਆਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਅਤੇ ਬਹੁਤ ਦਰਦ ਹੰਢਾਇਆ।ਮੰਚ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਸਈਆਂ ਮੈਗਜ਼ੀਨ ਦੇ ਮੁੱਖ ਸੰਪਾਦਕ ਕੁਲਵੰਤ ਸਿੰਘ ਨਾਰੀਕੇ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਗਜ਼ੀਨ ਗੁਸਈਆਂ ਆਪ ਸਭ ਦੇ ਸਹਿਯੋਗ ਨਾਲ ਉੱਨੀਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਦੇਸ਼ ਦੀ ਅਜ਼ਾਦੀ ਲਈ ਇੱਕ ਸੁਪਨਾ ਸੀ ਕਿ ਦੇਸ਼ ਅਜ਼ਾਦ ਹੋਵੇ ਪਰ ਉਨ੍ਹਾਂ ਦਾ ਸੁਪਨਾ ਸਾਕਾਰ ਨਹੀਂ ਹੋਇਆ। ਉਨ੍ਹਾਂ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਧਰਮ ਸਿੰਘ ਕੰਮੇਆਣਾ,ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ,ਗੁਰਪ੍ਰੀਤ ਸਿੰਘ ਢਿੱਲੋਂ,ਕੁਲਦੀਪ ਕੌਰ ਧੰਜੂ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,  ਤਰਲੋਚਨ ਮੀਰ ,ਰਾਮ ਸਿੰਘ ਬੰਗ,ਜਸਵਿੰਦਰ ਕੌਰ,ਸੰਤ ਸਿੰਘ ਸੋਹਲ,ਬਲਵਿੰਦਰ ਭੱਟੀ, ਇੰਜ. ਮੇਜਰ ਸਿੰਘ,ਕ੍ਰਿਸ਼ਨ ਧੀਮਾਨ,ਹਰੀ ਸਿੰਘ ਚਮਕ,ਬਲਬੀਰ ਸਿੰਘ ਦਿਲਦਾਰ, ਮੰਗਤ ਖਾਨ,ਰਾਜੇਸ਼ਵਰ ਕੁਮਾਰ, ਅਮਨਦੀਪ ਸਿੰਘ ਪਟਿਆਲਾ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਰਬਿੰਦਰ ਸਿੰਘ ਐੱਸ ਡੀ ਓ,ਗੁਰਦੀਪ ਸਿੰਘ ਸੱਗੂ,ਚਰਨ ਸਿੰਘ ਬੰਬੀਹਾ ਭਾਈ,ਗੁਰਦੇਵ ਸਿੰਘ ਅਤੇ ਪਵਨ ਕੁਮਾਰ ਵੀ ਹਾਜ਼ਰ ਰਹੇ। ਫੋਟੋਗ੍ਰਾਫੀ ਦੇ ਫਰਜ਼ ਦਰਸ਼ ਪਸਿਆਣਾ ਵੱਲੋਂ ਬਾਖੂਬੀ ਨਿਭਾਏ ਗਏ।