ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਵੱਲੋਂ ਹੜ੍ਹ ਪੀੜਿਤ ਪਰਿਵਾਰ ਦੀ ਮਦਦ ਕੀਤੀ

ਨਵਾਂਸ਼ਹਿਰ:- ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਵੱਲੋਂ ਸਮਾਜ ਸੇਵੀ ਕੰਮਾਂ ਦੇ ਪ੍ਰੋਜੈਕਟ ਕੀਤੇ ਜਾਂਦੇ , ਇਸੇ ਲੜੀ ਦੇ ਤਹਿਤ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਵੱਲੋਂ ਪਿੰਡ ਮੱਲ ਪੁਰ ਅੜਕਾਂ ਦੇ  ਹੜ੍ਹ ਪੀੜਤ ਪਰਿਵਾਰ ਸੁਰਜੀਤ ਮੱਲਪੁਰੀ ਦੀ ਮਦਦ ਕੀਤੀ ਗਈ।  ਇਹ ਜਾਣਕਾਰੀ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਸੂਰਾਪੁਰੀਆ ਵੱਲੋਂ ਦਿੱਤੀ ਗਈ।
 ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੋਈ ਬਰਸਾਤ ਦੇ ਕਾਰਨ ਇਸ ਪਰਿਵਾਰ ਦਾ ਮਕਾਨ ਢਹਿ ਢੇਰੀ ਹੋ ਗਿਆ ਸੀ ਜਿਸ ਕਰਕੇ ਇਹਨਾਂ ਦਾ ਕਾਫੀ ਨੁਕਸਾਨ ਹੋਇਆ। ਹੁਣ ਇਸ ਪਰਿਵਾਰ ਵੱਲੋਂ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ। ਅਤੇ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਵੱਲੋਂ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ 60 ਸੀਮਿੰਟ ਦੇ ਥੈਲਿਆਂ ਦੀ ਮਦਦ ਕੀਤੀ। 
ਇਸ ਮੌਕੇ ਪੀੜਤ ਪਰਿਵਾਰ ਸੁਰਜੀਤ ਮੱਲਪੁਰੀ ਵਲੋਂ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਸੂਰਾਪੁਰੀਆ ,ਦਿਲਵਰਜੀਤ ਦਿਲਬਰ ਜਨਰਲ ਸਕੱਤਰ ,ਸੋਨੀ ਸਰੋਆ , ਵਾਸਦੇਵ ਪਰਦੇਸੀ ਰੱਕੜਾਂ ਵਾਲਾ, ਨੰਬਰਦਾਰ ਦੇਸ ਰਾਜ ਬਾਲੀ ਆਦਿ ਸ਼ਾਮਿਲ ਸਨ।