ਮਜ਼ਦੂਰਾ ਮੁਲਾਜ਼ਮਾ ਕਿਸਾਨਾ ਦੀ ਸਾਂਝੀ ਮੀਟਿੰਗ ਹੋਈ

ਗੜ੍ਹਸ਼ੰਕਰ, 5 ਫਰਵਰੀ:- ਅੱਜ ਇੱਥੇ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਦੀ ਇੱਕ ਸਾਂਝੀ ਮੀਟਿੰਗ ਪਰਵੇਸ਼ ਕੁਮਾਰ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਨੂੰ ਸੀਟੂ ਦੇ ਆਗੂ ਮਹਿੰਦਰ ਕੁਮਾਰ ਬੱਡੋਆਣ ਗੁਰਬਖਸ਼ ਕੋਰ ਖੇਤ ਮਜ਼ਦੂਰਾ ਦੇ ਮਹਿੰਦਰ ਰਾਮ ਕਿਸਾਨਾ ਦੇ ਆਗੂ ਆਸ਼ਾ ਨੰਦ ਨੇ ਸਬੋਧਨ ਕਰਦੇ ਹੋਏ ਕਿਹਾ ਮੋਦੀ ਸਰਕਾਰ ਨੇ ਚਾਰ ਬਿੱਲ ਮਜ਼ਦੂਰਾ ਕਿਸਾਨਾ ਵਿਰੁਧ ਪਾਸ ਕੀਤੇ ਹਨ। ਇਹਨਾ ਬਿੱਲਾ ਵਿਰੁਧ ਦੇਸ਼ ਦੀਆ 10 ਪਰਮੁੱਖ ਟਰੇਡ ਯੂਨੀਅਨਾ ਅਤੇ ਮੁਲਾਜ਼ਮ ਫੈਰਰੇਸ਼ਨਾ ਵਲੋ 12 ਫਰਬਰੀ ਨੂੰ ਦੇਸ਼ ਅੰਦਰ ਹੜਤਾਲ ਕੀਤੀ ਜਾ ਰਹੀ ਹੈ।
 ਜਿਲਾ ਹੁਸ਼ਿਆਰਪੁਰ ਅੰਦਰ ਵੀ ਜਬਰਦਸਤ ਹੜਤਾਲ ਕਰਕੇ ਬਸ ਸਟੈਡ ਅੱਗੇ ਘਿਰਾਓ ਕੀਤਾ ਜਾਵੇਗਾ। ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸਾਰੇ ਸਾਥੀਆ ਨੇ ਅੱਪਣੇ ਅੱਪਣੇ ਵਿਚਾਰ ਪੇਸ਼ ਕੀਤੇ। 1000 ਤੋ ਵੱਧ ਸਾਥੀਆ ਦੇ ਸ਼ਾਮਲ ਹੋਣ ਦਾ ਫੈਸਲਾ ਕੀਤਾ।
 ਆਗੂਆ ਨੇ ਕਿਹਾ ਇਹਨਾ ਬਿੱਲਾ ਵਿਰੁਧ ਜਦੋ ਤੱਕ ਵਾਪਿਸ ਰੱਦ ਨਹੀ ਹੁਦੇ 12 ਫਰਬਰੀ ਤੋ ਬਾਅਦ ਵੀ ਜੰਗ ਯਾਰੀ ਰਹੇਗੀ। ਇਸ ਮੀਟਿੰਗ ਵਿੱਚ ਮੋਦੀ ਸਰਕਾਰ ਵਲੋ ਪੇਸ਼ ਕੀਤਾ ਬਜਟ ਜਿਸ ਵਿੱਚ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਆਮ ਲੋਕਾ ਲਈ ਕੁਝ ਵੀ ਨਹੀ ਸਭ ਕੁਝ ਕਾਰਪੋਰੇਟਾ ਲਈ ਹੈ। ਇਸ ਬਜਟ ਦੀ ਨਿਖੇਧੀ ਕੀਤੀ। ਇਸ ਮੀਟਿੰਗ ਵਿੱਚ ਸਤਿਆ ਦੇਵੀ ਪਰਮੋਦ ਵਿਸ਼ਾਲ ਗੁਪਤਾ ਸੁਖਵੀਰ ਸਿੰਘ ਬਲਦੇਵ ਰਾਜ ਹਰਮੇਸ਼ ਲਾਲ ਸੁਰਿੰਦਰ ਕੋਰ ਸ਼ਾਮਲ ਹੋਏ।