ਆਬਕਾਰੀ ਅਤੇ ਪੁਲਿਸ ਵਿਭਾਗ ਦੀ ਸਾਂਝੀ ਕਾਰਵਾਈ, ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕੀਤਾ।
ਆਬਕਾਰੀ ਅਤੇ ਪੁਲਿਸ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਵਿਨੋਦ ਕੁਮਾਰ ਪੁੱਤਰ ਰੋਸ਼ਨ ਲਾਲ #12 ਕਿਸ਼ਨ ਕੰਪਲੈਕਸ ਪਿੰਡ ਕਜਹੇੜੀ ਚੰਡੀਗੜ੍ਹ ਨੂੰ ਉਸਦੇ ਕਮਰੇ 'ਚੋਂ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ 50 ਬੋਤਲਾਂ ਵਿਸਕੀ ਬਰਾਮਦ ਕੀਤੀ ਗਈ ਹੈ। ਐਕਸਾਈਜ਼ ਵਿਭਾਗ ਤੋਂ ਈਟੀਆਈ ਪਰਵੀਨ ਰਾਣਾ ਮੌਕੇ ’ਤੇ ਪੁੱਜੇ; ਉਸ ਦੀ ਮੌਜੂਦਗੀ ਵਿੱਚ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਤੋਂ ਬਾਅਦ ਗੈਰ-ਕਾਨੂੰਨੀ ਵਿਸਕੀ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਅਤੇ ਦੋਸ਼ੀ ਵਿਨੋਦ ਕੁਮਾਰ ਨੂੰ ਮੁਕੱਦਮਾ ਨੰਬਰ 120 ਮਿਤੀ 31.05.2024 ਅ/61-1-14 ਆਬਕਾਰੀ ਐਕਟ PS 36 ਚੰਡੀਗੜ੍ਹ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
