ਪਿੰਡ ਮੁਬਾਰਕਪੁਰ ਵਿਖੇ ਝਿੜੀ ਬਾਬਾ ਸ਼ਹਿਜ਼ਾਦਾ ਜੀ ਦਾ ਮੇਲਾ ਸੰਪੰਨ ਹੋਇਆ

ਨਵਾਂਸ਼ਹਿਰ:- ਨਵਾਂਸ਼ਹਿਰ ਨਜ਼ਦੀਕੀ ਪਿੰਡ ਮੁਬਾਰਕਪੁਰ ਜੀ ਦੇ ਧਾਰਮਿਕ ਸਥਾਨ ਝਿੜੀ ਬਾਬਾ ਸ਼ਹਿਜ਼ਾਦਾ ਜੀ ਦੇ ਅਸਥਾਨ ਤੇ ਸਲਾਨਾ ਹੋਲੇ ਮਹੱਲੇ ਦਾ ਮੇਲਾ ਪੂਰੀ ਸ਼ਰਧਾ ਭਾਵਨਾ ਅਤੇ ਪਿਆਰ ਸਤਿਕਾਰ  ਨਾਲ ਸੰਪੂਰਨ ਹੋਇਆ। ਪਿੰਡ ਮੁਬਾਰਕਪੁਰ ਦੀਆਂ ਸਮੂਹ ਸੰਗਤਾਂ, ਐਨ ਆਰ ਆਈ ਵੀਰਾਂ ਅਤੇ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਪਿਛਲੇ ਛੇ ਦਿਨ ਤੋਂ ਲਗਾਤਾਰ ਚੱਲ ਰਿਹਾ ਸੀ।
ਪਹਿਲੇ ਪੰਜ ਦਿਨ ਇਸ ਮੇਲੇ ਵਿੱਚ ਸ੍ਰੀ ਬਾਬਾ ਸਾਹਿਬਜਾਦਾ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਵਾਸਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ ਜੋ  ਸੜਕ ਦੇ ਨੇੜੇ ਲਗਾਇਆ ਗਿਆ ਸੀ ਇਸ ਦੌਰਾਨ ਰਮਾਇਣ ਜੀ ਦੇ ਪਾਠ ਦੇ ਭੋਗ ਕੱਲ੍ਹ ਸੰਪੂਰਨ ਹੋਏ ਅਤੇ ਰਾਤ ਨੂੰ ਸ਼ਬਦ ਚੌਂਕੀ ਅਤੇ ਹੋਲਿਕਾ ਦਹਿਨ ਦੀ ਰਸਮ ਅਦਾ ਕੀਤੀ ਗਈ।
ਆਖਰੀ ਦਿਨ ਮੇਲੇ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਅਬਰਾਮ ਅਤੇ ਸੁਰਜੀਤ ਖਾਨ ਵੱਲੋਂ ਸੱਭਿਆਚਾਰਕ, ਧਾਰਮਿਕ ਅਤੇ ਪੰਜਾਬੀ ਗੀਤਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਜੀ ਦਾ ਅਤੁੱਟ ਲੰਗਰ ਸਾਰੇ ਦਿਨ ਲਗਾਤਾਰ ਵਰਤਦਾ ਰਿਹਾ।