ਜੇਈਈਮੇਨ 2026 ਕੈਲਕੁਲੇਟਰ ਦੀ ਵਰਤੋਂ ਤੇ ਪਾਬੰਦੀ
ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਸਪਸ਼ਟ ਕੀਤਾ ਹੈ ਕਿ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇਈਈ-ਮੇਨ ਵਿੱਚ ਕੈਲਕੁਲੇਟਰ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਏਜੰਸੀ ਨੇ ਕਿਹਾ ਕਿ ਇਸ ਸਬੰਧ ਵਿੱਚ ਜਾਣਕਾਰੀ ਬੁਲੇਟਿਨ ਵਿੱਚ ਅਪਡੇਟ ਕੀਤੀ ਗਈ ਸੀ ਜੋ ਟਾਈਪਿੰਗ ਗਲਤੀ ਸੀ ਅਤੇ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ।
ਬੁਲੇਟਿਨ ਵਿਚ ਕਿਹਾ ਗਿਆ ਸੀ ਕਿ ਜੇਈਈ-ਮੇਨ 2026 ਲਈ ਕੰਪਿਊਟਰ-ਆਧਾਰਿਤ ਟੈਸਟ ਦੌਰਾਨ ਇੱਕ ਆਨਸਕ੍ਰੀਨ ਸਟੈਂਡਰਡ ਕੈਲਕੁਲੇਟਰ ਉਪਲਬਧ ਹੋਵੇਗਾ। ਜ਼ਿਕਰਯੋਗ ਹੈ ਕਿ 2026 ਦੀ ਜੇਈਈ-ਮੇਨ ਪ੍ਰੀਖਿਆ ਦਾ ਪਹਿਲਾ ਐਡੀਸ਼ਨ 21-30 ਜਨਵਰੀ ਤੱਕ ਕਰਵਾਇਆ ਜਾਵੇਗਾ ਜਦੋਂ ਕਿ ਦੂਜਾ ਐਡੀਸ਼ਨ ਪਹਿਲੀ ਤੋਂ ਦਸ ਅਪਰੈਲ ਦਰਮਿਆਨ ਹੋਵੇਗਾ।
