ਜਾਪਾਨ ਦੀ ਕੁਬੋਟਾ ਕੰਪਨੀ ਹਰਿਆਣਾ ਵਿੱਚ ਕਰੇਗੀ 2000 ਕਰੋੜ ਰੁਪਏ ਦਾ ਨਿਵੇਸ਼
ਚੰਡੀਗੜ੍ਹ, 8 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਜਾਪਾਨ ਦੌਰੇ 'ਤੇ ਗਏ ਰਾਜ ਦੇ ਉੱਚ ਪੱਧਰੀ ਵਫ਼ਦ ਨੇ ਬੁੱਧਵਾਰ ਨੂੰ ਓਸਾਕਾ ਸਥਿਤ ਕੁਬੋਟਾ ਟ੍ਰੈਕਟਰ ਪਲਾਂਟ ਦਾ ਦੌਰਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਹਰਿਆਣਾ ਵਿੱਚ ਖੇਤੀਬਾੜੀ ਉਪਕਰਨ ਨਿਰਮਾਣ ਖੇਤਰ ਵਿੱਚ ਸੰਭਾਵਿਤ ਨਿਵੇਸ਼ ਅਤੇ ਤੱਕਨੀਕੀ ਮਦਦ ਦੇ ਮੌਕੇ 'ਤੇ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਦੌਰਾਨ ਕੁਬੋਟਾ ਕੰਪਨੀ ਨੇ ਐਕਸਕੋਰਟ ਨਾਲ ਮਿਲ ਕੇ ਹਰਿਆਣਾ ਵਿੱਚ 2000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਕੁਬੋਟਾ ਦਾ ਇਹ ਨਿਵੇਸ਼ ਹਰਿਆਣਾ ਦੇ ਉਦਯੋਗਿਕ ਅਤੇ ਖੇਤੀਬਾੜੀ ਦੋਹਾਂ ਖੇਤਰਾਂ ਲਈ ਇੱਕ ਵੱਡਾ ਕਦਮ ਸਾਬਿਤ ਹੋਵੇਗਾ। ਇਸ ਨਾਲ ਨਾ ਸਿਰਫ਼ ਆਧੁਨਿਕ ਖੇਤੀਬਾੜੀ ਤੱਕਨੀਕ ਨੂੰ ਰਾਜ ਵਿੱਚ ਆਵੇਗੀ ਸਗੋਂ ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਕਈ ਮੌਕੇ ਵੀ ਤਿਆਰ ਕਰੇਗੀ।
ਵਫ਼ਦ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਯਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਮੁੱਖ ਮੰਤਰੀ ਨੇ ਕੁਬੋਟਾ ਕੰਪਨੀ ਦੀ ਅਤਿਆਧੁਨਿਕ ਨਿਰਮਾਣ ਤੱਕਨੀਕਾਂ ਅਤੇ ਨਵਾਚਾਰ ਆਧਾਰਿਤ ਉਤਪਾਦਨ ਪ੍ਰਣਾਲੀ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਖੇਤੀ ਪ੍ਰਧਾਨ ਰਾਜ ਹੈ ਇਸ ਲਈ ਹਰਿਆਣਾ ਖੇਤੀਬਾੜੀ ਉਪਕਰਨ ਨਿਰਮਾਣ ਦਾ ਇੱਕ ਵੱਡਾ ਕੇਂਦਰ ਬਣ ਸਕਦਾ ਹੈ। ਉਨ੍ਹਾਂ ਨੇ ਕੰਪਨੀ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਅਤੇ ਸਥਾਨਕ ਪੱਧਰ 'ਤੇ ਮੈਨੁਫੈਕਚਰਿੰਗ ਯੂਨਿਟ ਸਥਾਪਿਤ ਕਰਨ ਲਈ ਸੱਦਾ ਦਿੱਤਾ। ਕੁਬੋਟਾ ਦੇ ਅਧਿਕਾਰੀਆਂ ਨੇ ਹਰਿਆਣਾ ਵਿੱਚ ਨਿਵੇਸ਼ ਕਰਨ ਨੂੰ ਲੈ ਕੇ ਢੰਗੀ ਰੂਚੀ ਵਿਖਾਈ।
ਵਫ਼ਦ ਨੇ ਹਰਿਆਣਾ ਸਰਕਾਰ ਦੀ ਉਦਯੋਗ ਅਨੁਕੂਲ ਨੀਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਰਕਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਸਸ਼ਕਤ ਉਦਯੋਗਿਕ ਵਾਤਾਵਰਨ ਤਿਆਰ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਉਦਯੋਗ ਸਥਾਪਿਤ ਕਰਨ ਲਈ ਆਸਾਨ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ਅਪਨਾਈ ਗਈਆਂ ਹਨ ਜਿਸ ਨਾਲ ਨਿਵੇਸ਼ਕਾਂ ਨੂੰ ਜਲਦ ਪ੍ਰਮਿਸ਼ਨ ਮਿਲ ਸਕੇ।
ਰਾਜ ਸਰਕਾਰ ਨੇ ਇਜ਼-ਆਫ਼-ਡੂਇੰਗ ਬਿਜਨੇਸ ਨੂੰ ਵਾਧਾ ਦੇਣ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਹੈ ਜਿਸ ਨਾਲ ਸਾਰੀ ਜਰੂਰੀ ਮੰਜ਼ੂਰਿਆਂ ਇੱਕ ਹੀ ਪਲੇਟਫਾਰਮ 'ਤੇ ਉਪਲਬਧ ਹੋ ਜਾਂਦੀ ਹੈ। ਹਰਿਆਣਾ ਵਿੱਚ ਵਿਕਸਿਤ ਉਦਯੋਗਿਕ ਕਲਸਟਰ, ਸ਼ਾਨਦਾਰ ਟ੍ਰਾਂਸਪੋਰਟ ਨੇਟਵਰਕ, ਕੁਸ਼ਲ ਮਨੁੱਖੀ ਸਰੋਤ ਅਤੇ ਵਿਦਯੁਤ ਸਪਲਾਈ ਜਿਹੀ ਸਹੂਲਤਾਂ ਨਿਵੇਸ਼ਕਾਂ ਲਈ ਅਨੁਕੂਲ ਵਾਤਾਵਰਨ ਤਿਆਰ ਕਰਦੀ ਹੈ।
