ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਐਸ ਏ ਐਸ ਨਗਰ, 6 ਸਤੰਬਰ ਪਿੰਡ ਕੁੰਭੜਾ ਵਿਖੇ ਬਾਬਾ ਨੀਮ ਨਾਥ ਮੰਦਿਰ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਜਨਮ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਾਲੀ ਕੁੰਭੜਾ ਦੀ ਟੀਮ ਨੇ ਕੀਰਤਨ ਕਰ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ।
ਇਸ ਮੌਕੇ ਪਿੰਡ ਦੇ ਚਾਰੇ ਪਾਸੇ ਸ਼ੋਭਾ ਯਾਤਰਾ ਕੱਢੀ ਗਈ ਤੇ ਪਿੰਡ ਵਾਸੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਲੰਗਰ ਲਗਾ ਕੇ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਬਲਵਿੰਦਰ ਸਿੰਘ ਕੁੰਭੜਾ, ਮਨਜੀਤ ਸਿੰਘ ਕੁੰਭੜਾ ਤੇ ਹਰਦੇਵ ਜਿਉਲਵਰ ਵਲੋਂ ਲੰਗਰ ਲਗਾ ਯਾਤਰਾ ਦਾ ਸਵਾਗਤ ਕੀਤਾ ਤੇ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ।
ਇਸ ਮੌਕੇ ਪ੍ਰਧਾਨ ਨਰਿੰਦਰਜੀਤ ਅੱਤਰੀ, ਸੈਕਟਰੀ ਅਮਨਦੀਪ ਸ਼ਰਮਾ, ਕੈਸ਼ੀਅਰ ਅਮਨਦੀਪ ਕੌਸ਼ਕ, ਸੀਤਾ ਰਾਮ, ਰਜਨੀਸ਼, ਜੈ ਪਾਲ, ਅਰਵਿੰਦ, ਹਰਦੀਪ ਸਿੰਘ, ਲਾਭ ਸਿੰਘ, ਗਿਆਨੀ ਕਾਕਾ ਸਿੰਘ, ਨੈਬ ਸਿੰਘ, ਅਜੈਬ ਸਿੰਘ, ਗੁਰਨਾਮ ਸਿੰਘ ਰਾਣਾ, ਹਰੀ ਪ੍ਰਸਾਦ, ਬਾਲਮਕੰਦ, ਸੁਖਦੇਵ, ਰਾਜੀਵ ਤੇ ਵਿੱਕੀ ਆਦਿ ਹਾਜ਼ਰ ਸਨ।
