ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਗੜ੍ਹਸ਼ੰਕਰ 9 ਮਾਰਚ:- ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਹੇਠ ਅੱਜ ਪਿੰਡ ਗੜ੍ਹੀ ਮੱਟੋਂ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਇਕੱਤਰ ਹੋਇਆ ਮਹਿਲਾਵਾਂ ਨੂੰ ਅੱਜ ਦੇ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਅੱਜ ਦੀਆਂ ਮਹਿਲਾਵਾਂ ਅਪਣੇ ਬਲਬੂਤੇ 'ਤੇ ਰਾਜਨੀਤੀ, ਵਿਗਿਆਨ ਅਤੇ ਸਿੱਖਿਆ ਸਮੇਤ ਹੋਰ ਕਈ ਖੇਤਰਾਂ ਵਿੱਚ ਵੱਡੀਆਂ ਉਪਲਬੱਧੀਆਂ ਹਾਸਲ ਕਰਕੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀਆਂ ਹਨ ਅਤੇ ਔਰਤਾਂ ਨੇ ਆਪਣੀ ਕਾਬਲੀਅਤ ਨਾਲ ਸਮਾਜ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਆਪਣੀਆਂ ਬੇਟੀਆਂ ਨੂੰ ਪੜਾ ਲਿਖਾਂ ਕੇ ਕਾਬਲ ਬਣਾਉਣਾ ਚਾਹੀਦਾ ਹੈ। ਜਦੋਂ ਸਾਡੇ ਸਮਾਜ ਵਿੱਚ ਮਹਿਲਾਵਾਂ ਪੜ੍ਹੀਆਂ ਲਿਖੀਆਂ ਅਤੇ ਜਾਗਰੂਕ ਹੋਣਗੀਆਂ ਤਾਂ ਜ਼ਿਆਦਾਤਰ ਸਮਾਜਿਕ ਕੁਰੀਤੀਆਂ ਸਾਡੇ ਸਮਾਜ ਵਿੱਚੋਂ ਆਪੇ ਖਤਮ ਹੋ ਜਾਣਗੀਆਂ।
ਇਸ ਮੌਕੇ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਸੁਭਾਸ਼ ਮੱਟੂ, ਸੁਰਿੰਦਰ ਚੁੰਬਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਤਜਿੰਦਰ ਕੌਰ, ਰੇਸ਼ਮ ਕੌਰ, ਤਰਸੇਮ ਕੌਰ, ਗੁਰਬਖਸ਼ ਕੌਰ, ਗੁਰਦੇਵ ਕੌਰ, ਸੁਰਜੀਤ ਕੌਰ, ਜਗੀਰ ਕੌਰ, ਮਨਜੀਤ ਕੌਰ, ਰਸ਼ਪਾਲ ਕੌਰ, ਕਰਮ ਕੌਰ ਆਦਿ ਮਹਿਲਾਵਾਂ ਹਾਜ਼ਰ ਸਨ।
