ਜਾਗੋ ਵੈਲਫੇਅਰ ਸੋਸਾਇਟੀ ਵੱਲੋਂ ਮਾਹਿਲਪੁਰ ਵਿਖੇ 12 ਵਾਂ ਖੂਨਦਾਨ ਕੈਂਪ ਲਗਾਇਆ ਗਿਆ

ਹੁਸ਼ਿਆਰਪੁਰ:- ਜਾਗੋ ਵੈਲਫੇਅਰ ਸੁਸਾਇਟੀ ਨੇ ਮਹਿਲਾ ਦਿਵਸ ਨੂੰ ਸਮਰਪਿਤ ਮਾਹਿਲਪੁਰ ਵਿਖੇ 12ਵਾਂ ਖੂਨਦਾਨ ਕੈਂਪ ਲਗਾਇਆ। ਇਸ ਮੌਕੇ ਤੇ 33 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਤੇ ਡਾਕਟਰ ਜਸਵੰਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ਼  ਮਹਿਲਪੁਰ ਨੇ ਕੈਂਪ ਦੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਕੀਤਾ। ਖਾਲਸਾ ਕਾਲਜ  ਮਾਹਿਲਪੁਰ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸਿਰਕਤ ਕੀਤੀ।
ਜੀਵਨ ਚੰਦੇਲੀ  ਸਮਾਜ ਸੇਵੀ ਨੂੰ ਵਿਸ਼ੇਸ਼ ਤੌਰ ਤੇ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਜੀਵਨ ਚੰਦੇਲੀ ਜੀ ਸਮਾਜਿਕ ਕੰਮਾਂ  ਅਤੇ ਸਭਿਆਚਾਰਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਅਤੇ ਕਾਫੀ ਵਧੀਆ ਲੇਖਕ ਵੀ ਹਨ। ਪ੍ਰਿੰਸੀਪਲ ਸਰਬਜੀਤ ਸਿੰਘ ਜਾਗੋ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਸਕੱਤਰ ਆਰਕੇ ਭਾਟੀਆ ਨੇ ਸਾਂਝੇ ਤੌਰ ਤੇ ਬੋਲਦਿਆਂ ਦੱਸਿਆ ਕਿ ਅਜਿਹੇ ਸਮਾਜਿਕ ਕਾਰਜ ਹਮੇਸ਼ਾਂ  ਚੱਲਦੇ ਰਹਿਣਾ ਚਾਹੀਦਾ ਤਾਂ ਜੋ ਕਿ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਜਾਵੇ। 
ਉਹਨਾਂ ਨੇ  ਮਹਿਲਾ ਦਿਵਸ ਤੇ ਬੋਲਦਿਆਂ ਕਿਹਾ ਕਿ ਤੇ ਮਹਿਲਾਵਾਂ ਨੂੰ ਬਣਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ।ਦੋਆਬਾ ਵਾਤਾਵਰਣ ਪ੍ਰੇਮੀ ਕਮੇਟੀ ਮਾਹਿਲਪੁਰ ਵੱਲੋਂ ਖੂਨਦਾਨ  ਦਾਨ ਕਰਨ ਵਾਲੇ ਦਾਨੀਆਂ ਨੂੰ ਅੰਬ ਦੇ ਬੂਟੇ ਵੰਡ ਕੇ ਸਭਿਆਚਾਰ ਅਤੇ ਵਿਰਾਸਿਤ ਨਾਲ ਜੁੜਨ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਦੋਆਬਾ ਵਾਤਾਵਰਨ ਪ੍ਰੇਮੀ ਕਮੇਟੀ ਦੇ ਪ੍ਰਧਾਨ ਬੱਬੂ ਮਹਿਲਪੁਰੀ ਜੀ  ਸਾਬਕ ਐਮ ਸੀ ਜਗਦੀਪ ਸਿੰਘ  ਸਿੰਘ  ਅਤੇ ਕਮੇਟੀ  ਸਮੂਹ ਮੈਂਬਰ  ਹਾਜ਼ਰ ਸਨ।  ਸਰਕਾਰੀ ਹਸਪਤਾਲ ਦੀ ਬਲੱਡ ਬੈਂਕ ਖੂਨਦਾਨ ਕੈਂਪ ਖੂਨ ਦਾਨੀਆਂ ਵੱਲੋਂ ਦਿੱਤੇ ਗਏ ਯੂਨਿਟਾਂ ਨੂੰ ਇਕੱਠਾ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ। 
ਇਸ ਮੌਕੇ ਤੇ ਆਰ ਆਰ ਭਾਟੀਆ, ਨਿਰਮਲ ਨੋਲੀ, ਬਿੱਲਾ  ਖੜੋਦੀ, ਗੁਰਮਿੰਦਰ ਕੈਂਡੋਪਾਲ, ਰਾਉ ਕੈਂਡੋਵਾਲ, ਡਾਕਟਰ ਮੋਹਨ ਲਾਲ, ਗੁਰਜੀਤ ਭਾਰਟਾ, ਅਮਨਦੀਪ  ਬੜੀਆਂ,  ਮਾਸਟਰ ਕਰਨੈਲ ਸਿੰਘ, ਰਵਿੰਦਰ ਸਿੰਘ ਰੋਕੀ ਸਲੂ, ਵਿੱਕੀ ਭਾਟੀਆ, ਵਿੱਕੀ ਨਮੋਲੀਆਂ, ਸੰਨੀ ਰਾਠੌਰ, ਗ੍ਰੀਸ ਪਬੀ, ਮਨੀਸ਼ ਬੱਬੀ ਸੁਖਵਿੰਦਰ ਸਿੰਘ ਸਰਪੰਚ, ਕਿਸ਼ੋਰੀ ਲਾਲ, ਸਚਿਨ ਪੱਬੀ, ਇਸਾਨ ਪੱਬੀ, ਬੰਦਨਾ ਇਸ਼ਾਨ ਪੱਬੀ,  ਮਾਸਟਰ ਰਾਜਵੀਰ, ਹਰਜਿੰਦਰ ਸਿੰਘ, ਪੱਬੀ, ਰਾਧਿਕਾ ਪੱਬੀ, ਨਦੀਪ ਸਿੰਘ, ਮੈਡਮ ਕੁਲਵਿੰਦਰ ਕੌਰ ਭਾਟੀਆ ਕੰਚਨ ਬਾਲਾ, ਗੁਰਪ੍ਰੀਤ ਕੌਰ ਹਰਜੀਤ ਕੌਰ, ਅਮਨਦੀਪ ਕੌਰ ਖੇੜਾ ਅਤੇ ਬਹੁਤ ਸਾਰੇ ਮੈਂਬਰ ਹਾਜਰ ਸਨ।