ਜਗਮੋਹਣ ਮੈਡੀਕਲ ਹਾਲ ਅਤੇ ਦੋਆਬਾ ਕਲੀਨਿਕਲ ਲੈਬੋਰਟਰੀ ਨੇ ਫਰੀ ਕੈਂਪ ਲਗਾਇਆ
ਗੜ੍ਹਸ਼ੰਕਰ, 3 ਫ਼ਰਵਰੀ- ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਗਮੋਹਣ ਮੈਡੀਕਲ ਹਾਲ ਅਤੇ ਦੋਆਬਾ ਕਲੀਨਿਕਲ ਲੈਬੋਰਟਰੀ ਨੰਗਲ ਰੋਡ ਵਿਖੇ ਫਰੀ ਬਲੱਡ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਗੁਰਸੇਵਾ ਇੰਸਟੀਟਿਊਟ ਦੇ ਸਟਾਫ ਵੱਲੋਂ ਡਿਊਟੀ ਨਿਭਾਈ ਗਈ।
ਇਸ ਕੈਂਪ ਵਿੱਚ ਦਰਸ਼ਨ ਸਿੰਘ ਮੱਟੂ, ਨਰੇਸ਼ ਕੁਮਾਰ, ਐਡਵੋਕੇਟ ਹਰਮਨਦੀਪ ਸਿੰਘ, ਜਗਮੋਹਨ ਸਿੰਘ, ਹਰਪ੍ਰੀਤ ਕੌਰ, ਕਸ਼ਮੀਰ ਸਿੰਘ, ਅੰਕੁਸ਼ ਰਾਣਾ, ਗੁਰਲਾਲ ਸਿੰਘ ਸੰਧੂ, ਸੁਖਬੀਰ ਕੌਰ, ਬਲਵਿੰਦਰ ਕੌਰ, ਰਵਿੰਦਰ ਸਿੰਘ, ਸੈਂਡੀ ਭੱਜਲਾਂ ਵਾਲਾ, ਅਮਰਜੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਲੋੜਵੰਦ ਲੋਕਾਂ ਨੇ ਇਸ ਦਾ ਪੂਰਾ ਲਾਭ ਉਠਾਇਆ।
