ਸ਼ਹੀਦ ਸੰਘਾ ਦੇ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕਰੇਗਾ ਇਸਤਰੀ ਜਾਗਰਤੀ ਮੰਚ

ਨਵਾਂਸ਼ਹਿਰ:- ਇਸਤਰੀ ਜਾਗਰਤੀ ਮੰਚ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 33ਵੀ ਬਰਸੀ ਮੌਕੇ ਭਰਵੀਂ ਸ਼ਮੂਲੀਅਤ ਕਰੇਗਾ। ਇਹ ਫੈਸਲਾ ਅੱਜ ਇਥੇ ਇਸਤਰੀ ਜਾਗਰਤੀ ਮੰਚ ਦੀ ਜਿਲਾ ਕਮੇਟੀ ਦੀ ਹੋਈ ਮੀਟਿੰਗ ਵਿੱਚ ਕੀਤਾ ਗਿਆ। ਇਹ ਜਾਂਣਕਾਰੀ ਦਿੰਦਿਆਂ ਮੰਚ ਦੀ ਜਿਲਾ ਸਕੱਤਰ ਰੁਪਿੰਦਰ ਕੌਰ ਦੁਰਗਾਪੁਰ ਨੇ ਦੱਸਿਆ ਕਿ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ  ਬਰਸੀ ਪਿੰਡ ਸ਼ਹਾਬ ਪੁਰ ਵਿਖੇ 20 ਨਵੰਬਰ ਨੂੰ ਮਨਾਈ ਜਾ ਰਹੀ ਹੈ।
ਇਸ ਦੀ ਤਿਆਰੀ ਲਈ ਮੰਚ ਵਲੋਂ ਔਰਤਾਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਮੌਕੇ ਇਸਤਰੀ ਜਾਗਰਿਤੀ ਮੰਚ ਦੇ ਰਹਿ ਚੁੱਕੇ ਸੂਬਾ ਪ੍ਰਧਾਨ ਮਰਹੂਮ ਭੈਣ ਗੁਰਬਖਸ਼ ਕੌਰ ਸੰਘਾ ਦੇ ਜੀਵਨ ਅਤੇ ਸ਼ੰਘਰਸ਼ਾਂ ਨੂੰ ਦਰਸਾਉਂਦੀ ਪੁਸਤਕ ਵੀ ਰਲੀਜ਼ ਕੀਤੀ ਜਾਵੇਗੀ।