ਇਸਮਾਈਲਾਬਾਦ ਐਮ ਸੀ ਦੀ 5 ਕਲੌਨੀ ਅਪਰੂਵ ਵਿਪੁਲ ਗੋਇਲ
ਚੰਡੀਗੜ੍ਹ, 19 ਦਸੰਬਰ- ਸਥਾਨਕ ਨਿਗਮ ਅਤੇ ਮਾਲ ਆਪਦਾ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਇਸਮਾਈਲਾਬਾਦ ਐਮਸੀ ਦੀ ਦੱਸ ਕਲੌਨੀਆਂ ਨੂੰ ਮੰਜੂਰੀ ਪ੍ਰਦਾਨ ਕਰਨ ਲਈ ਬਿਨੇ ਪ੍ਰਾਪਤ ਹੋਏ ਉਨ੍ਹਾਂ ਵਿੱਚੋਂ ਪੰਜ ਕਲੌਨੀਆਂ ਨੂੰ ਅਪਰੂਵ ਕੀਤਾ ਗਿਆ ਹੈ।
ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਸਰਦੀ ਰੁੱਤ ਸੈਸ਼ਨ ਦੇ ਦੂਜੇ ਦਿਨ ਇੱਕ ਸੁਆਲ ਦਾ ਜਵਾਬ ਦੇ ਰਹੇ ਹਨ।
ਸਥਾਨਕ ਸਰਕਾਰ ਮੰਤਰੀ ਨੇ ਕਿਹਾ ਕਿ ਅਪਰੂਵ ਕੀਤੀ ਗਈ ਤਿੰਨ ਕਨੌਨੀਆਂ ਵਿੱਚ ਸੜਕਾਂ, ਗਲੀਆਂ, ਪੀਣ ਦੇ ਪਾਣੀ ਆਦਿ ਦੀ ਸਹੂਲਤਾਂ ਉਪਲਬਧ ਕਰਾਈਆਂ ਗਈਆਂ ਹਨ ਅਤੇ ਦੋ ਕਲੌਨੀਆਂ ਦੇ ਏਸਟੀਮੇਟ ਤਿਆਰ ਕਰ ਲਏ ਗਏ ਹਨ। ਜਲਦੀ ਹੀ ਟੇਂਡਰ ਪ੍ਰਕਿਆ ਪੂਰੀ ਕਰ ਇੰਨ੍ਹਾਂ ਵਿੱਚ ਵੀ ਸਾਰੀ ਮੁੱਢਲੀ ਸਹੂਲਤਾਂ ਉਪਲਬਧ ਕਰਵਾ ਦਿੱਤੀਆਂ ਜਾਣੀਗੀਆਂ।
