ਇੰਸਪੈਕਟਰ ਰਮਨਦੀਪ ਕੌਰ ਨੇ ਥਾਣਾ ਮਾਹਿਲਪੁਰ ਚਾਰਜ ਸੰਭਾਲਿਆ

ਹੁਸ਼ਿਆਰਪੁਰ/:- ਥਾਣਾ ਮਾਹਿਲਪੁਰ ਵਿੱਚ  ਇੰਸਪੈਕਟਰ ਰਮਨਦੀਪ ਕੌਰ ਨੇ ਥਾਣਾ ਮੁੱਖੀ ਵਜੋ ਚਾਰਜ ਸੰਭਾਲਿਆ ਹੈ। ਥਾਣਾ ਮੁਖੀ ਰਮਨਦੀਪ ਕੌਰ ਇਸੇ ਹੀ ਥਾਣੇ ਵਿੱਚ ਕਾਫੀ ਸਮੇਂ ਤੋਂ ਸਬ ਇੰਸਪੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਕ ਹਫਤਾ ਪਹਿਲਾਂ ਸਰਕਾਰ ਵੱਲੋਂ ਮੈਡਮ ਜੀ ਦੀ ਤਰੱਕੀ ਉਪਰੰਤ ਇੰਸਪੈਕਟਰ ਬਣਾਇਆ ਗਿਆ ਅਤੇ ਇਸੇ ਥਾਣੇ ਦੇ ਮੁਖੀ ਬਣੇ।
 ਥਾਣਾ ਮੁਖੀ ਦਾ ਅਹੁਦਾ ਸੰਭਾਲਦਿਆਂ ਉਨ੍ਹਾਂ ਇਲਾਕਾ ਵਾਸੀਆਂ ਨੂੰ ਕਿਹਾ ਕਿ ਕਾਲਜ ਗੇਟ, ਬੱਸ ਸਟੈਂਡ ਅਤੇ ਹਸਪਤਾਲਾਂ ਅੱਗੇ ਖੜ੍ਹੇ ਸ਼ਰਾਰਤੀ ਅਨਸਰਾਂ ਦੀ ਸੂਚਨਾ ਤੁਰੰਤ ਥਾਣੇ ਨੂੰ ਦਿਓ। ਉਹਨਾਂ ਕਿਹਾ ਨਸ਼ੇ ਦੇ ਸੌਦਾਗਰਾਂ ਨੂੰ ਤੁਰੰਤ ਉਹਨਾਂ ਦੀ ਬਣਦੀ ਜਗ੍ਹਾ ਤੇ ਭੇਜਿਆ ਜਾਵੇਗਾ। 
ਖਾਸ ਕਰਕੇ ਬੁਲਿਟ ਦੇ ਪਟਾਕੇ ਵਜਾਉਣ ਵਾਲਿਆਂ, ਬਗ਼ੈਰ  ਨੰਬਰ ਮੋਟਰਸਾਈਕਲ  ਵਾਲਿਆ ਨੂੰ ਤਾੜਨਾ ਕੀਤੀ ਕਿ ਫੜੇ ਜਾਣ ਤੇ ਕਿਸੇ ਦੀ ਸਿਫਾਰਿਸ਼ ਨਹੀਂ ਸੁਣੀ ਜਾਵੇਗੀ। ਉਹਨਾਂ ਕਿਹਾ ਕਿ ਮਾਹਿਲਪੁਰ ਵਿੱਚ ਟ੍ਰੈਫਿਕ ਦੇ  ਨਿਯਮਾਂ ਨੂੰ ਬਰਕਰਾਰ ਰੱਖਣ ਲਈ ਮਾਹਿਲਪੁਰ ਵਾਸੀਆਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਕਰਨ ਲਈ  ਕਿਹਾ।