ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਬਣਾਈ ਗਈ ਇੰਨੋਵੇਸ਼ਨ ਲੈਬ ਦਾ ਵਿਧਾਇਕ ਰਣਬੀਰ ਭੁੱਲਰ ਨੇ ਕੀਤਾ ਉਦਘਾਟਨ
ਫਿ਼ਰੋਜ਼ਪੁਰ, 3 ਸਤੰਬਰ:- ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ 5 ਸਰਕਾਰੀ ਪੋਲੀਟੈਕਨਿਕ ਕਾਲਜਾਂ ਦਾ ਨਵੀਨੀਕਰਨ ਅਤੇ ਆਧੁਨਿਕ ਟੈਕਨਾਲੋਜੀ ਨਾਲ ਸਬੰਧਤ ਇੰਨੋਵੇਸ਼ਨ ਲੈਬਜ਼ ਤਹਿਤ ਸਰਕਾਰੀ ਬਹੁਤਕਨੀਕੀ ਕਾਲਜ, ਫਿਰੋਜ਼ਪੁਰ ਵਿਖੇ ਬਣਾਈ ਗਈ ਇੰਨੋਵੇਸ਼ਨ ਲੈਬ ਦਾ ਉਦਘਾਟਨ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਕੈਬਨਿਟ ਮੰਤਰੀ ਸ੍ਰ. ਹਰਜੋਤ ਸਿੰਘ ਬੈੱਸ ਦੁਆਰਾ ਵਰਚੁਅਲ ਤੌਰ ਤੇ ਕੀਤਾ ਗਿਆ।ਇਸ ਮੌਕੇ ਤੇ ਸਰਕਾਰੀ ਬਹੁਤਕਨੀਕੀ ਕਾਲਜ ਫਿਰੋਜ਼ਪੁਰ ਵਿਖੇ ਵਿਧਾਇਕ ਸ.ਰਣਬੀਰ ਸਿੰਘ ਭੁੱਲਰ ਮੁੱਖ ਮਹਿਮਾਨ ਵਜੋ ਪਹੁੰਚੇ।
ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਇੰਨੋਵੇਸ਼ਨ ਲੈਬ ਬਹੁਤ ਹੀ ਆਧੁਨਿਕ ਤਕਨੀਕੀ ਨਾਲ ਲੈਸ 3ਡੀ. ਪ੍ਰਿੰਟਰਜ਼, ਲੇਜ਼ਰ ਕਟਿੰਗ ਮਸ਼ੀਨ, ਮਾਡਰਨ ਲੇਥ ਮਸ਼ੀਨਾਂ, ਡਰੋਨ ਕਿਟਸ, ਐਫ.ਆਰ.ਟੀ. ਮਸ਼ੀਨ ਅਤੇ ਹੋਰ ਆਧੁਨਿਕ ਮਸ਼ੀਨਾਂ ਸਮੇਂ ਦੀ ਲੋੜ ਅਨੁਸਾਰ ਉਪਲੱਬਧ ਹਨ। ਇਹ ਲੈਬਾਂ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਮੁਹਾਰਤ ਹਾਸਲ ਕਰਵਾ ਕੇ ਉਦਯੋਗਾਂ ਲਈ ਤਿਆਰ ਕਰਨਗੀਆਂ।
ਇਸ ਤੋਂ ਇਲਾਵਾ ਇਸ ਕਾਲਜ ਤੋਂ ਡਿਪਲੋਮਾ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰ ਚੁੱਕੇ ਕਾਲਜ ਦੇ ਹੋਣਹਾਰ ਵਿਦਿਆਰਥੀ ਸਰਕਾਰ ਦੇ ਉਚੇ ਅਹੁਦਿਆਂ ਤੇ ਪਹੁੰਚੇ ਮਨਪ੍ਰੀਤ ਸਿੰਘ ਭੂਈ ਐਸ.ਡੀ.ਓ., ਕਰਮਜੀਤ ਸਿੰਘ ਅਸਿਟੈਂਟ ਪ੍ਰੋਫੈਸਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਸੁਰਜਨ ਚੋਪੜਾ ਬੀ.ਐਸ.ਐਨ.ਐਲ., ਰਾਕੇਸ਼ ਕੁਮਾਰ ਨਾਹਰ ਨੈਟਵਰਕਿੰਗ ਇੰਜੀ: ਡੀ.ਸੀ. ਦਫਤਰ ਫਿਰੋਜ਼ਪੁਰ, ਸੁਖਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਇੰਡੀਅਨ ਰੇਲਵੇ ਕਾਲਜ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਕਾਲਜ ਦੇ ਵੱਖ—ਵੱਖ ਵਿਭਾਗਾਂ ਦੇ ਮੁਖੀ ਵਿਭਾਗ/ਅਫਸਰ ਇੰਚਾਰਜ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ਦਿਲਬਾਗ ਸਿੰਘ ਨੱਡਾ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ,ਬਲਰਾਜ ਸਿੰਘ ਕਟੋਰਾ, ਮੇਜਰ ਸਿੰਘ ਟੁਰਨਾ ਐਮ.ਸੀ., ਮਲਕੀਤ ਸਿੰਘ ਐਮ.ਸੀ. ਦਿਲਬਾਗ ਸਿੰਘ ਸਰਪੰਚ,. ਰਾਜ ਬਹਾਦਰ ਸਿੰਘ ਗਿੱਲ, ਹਿਮਾਂਸ਼ੂ਼ ਠੱਕਰ ਅਤੇ ਸ਼ਹਿਰ ਦੇ ਉਘੇ ਰਾਜਨੀਤਕ ਆਗੂ ਅਤੇ ਉਦਯੋਗਪਤੀ ਸ਼ਾਮਿਲ ਹੋਏ।
ਸਮਾਰੋਹ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਜਤਿੰਦਰਪਾਲ ਵੱਲੋਂ ਮੁੱਖ ਮਹਿਮਾਨ ਅਤੇ ਆਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ।
