ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੋਟਲਾ ਕਲਾਂ ਸਥਿਤ ਸ੍ਰੀ ਰਾਧਾਕ੍ਰਿਸ਼ਨ ਮੰਦਰ ਵਿੱਚ ਕੀਤੇ ਦਰਸ਼ਨ
ਚੰਡੀਗੜ੍ਹ, 3 ਸਤੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕੋਟਲਾ ਕਲਾਂ ਸਥਿਤ ਸ੍ਰੀ ਰਾਧਾ-ਕ੍ਰਿਸ਼ਨ ਮੰਦਰ, ਸੰਤ ਬਾਬਾ ਬਾਲ ਜੀ ਆਸ਼ਰਮ ਪਹੁੰਚ ਕੇ ਮੱਥਾ ਟੇਕਿਆ ਅਤੇ ਪੂਜਯ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਸੂਬੇ ਅਤੇ ਦੇਸ਼ ਦੀ ਸੁੱਖ-ਸਮਰੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਕੋਟਲਾ ਕਲਾਂ ਦੇ ਸ੍ਰੀ ਰਾਧਾ-ਕ੍ਰਿਸ਼ਨ ਮੰਦਰ ਅਤੇ ਪੂਜਯ ਬਾਬਾ ਬਾਲ ਜੀ ਮਹਾਰਾਜ ਦੇ ਪਾਵਨ ਆਸ਼ਰਮ ਵਿੱਚ ਆ ਕੇ ਉਨ੍ਹਾਂ ਦਾ ਮਨ ਸ਼ਰਧਾ, ਸ਼ਾਂਤੀ ਅਤੇ ਆਨੰਦ ਨਾਲ ਭਰ ਗਿਆ। ਉਨ੍ਹਾਂ ਸੰਤ ਬਾਬਾ ਬਾਲ ਜੀ ਮਹਾਰਾਜ ਵੱਲੋਂ ਭਗਤੀ ਸੰਗੀਤ, ਸਤਸੰਗ ਅਤੇ ਭਗਤਮਾਲ ਕਥਾਵਾਂ ਦੇ ਮਾਧਿਅਮ ਨਾਲ ਸਮਾਜ ਨੂੰ ਆਧਿਆਤਮਿਕ ਮਾਰਗਦਰਸ਼ਨ ਦੇਣ ਦੇ ਕਾਰਜ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਆਧਿਆਤਮਿਕਤਾ ਅਤੇ ਤਪੱਸਿਆ ਦੀ ਭੂਮੀ ਹੈ। ਇਹ ਦੇਵਭੂਮੀ ਹੈ, ਜਿੱਥੇ ਦੀ ਸੰਸਕ੍ਰਿਤੀ ਵਿੱਚ ਸੇਵਾ, ਸਰਲਤਾ ਅਤੇ ਅਧਿਆਤਮ ਦਾ ਵਿਸ਼ੇਸ਼ ਸਥਾਨ ਹੈ। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਸੀਮਾਵਾਂ ਤੋਂ ਭਾਵੇਂ ਹੀ ਅਲੱਗ ਹਨ, ਪਰ ਦੋਵੇਂ ਰਾਜਾਂ ਦੀ ਸੰਸਕ੍ਰਿਤੀ, ਆਸਥਾ, ਸੰਸਕਾਰ ਅਤੇ ਆਪਸੀ ਸਬੰਧ ਉਨ੍ਹਾਂ ਨੂੰ ਹਮੇਸ਼ਾ ਜੋੜ ਕੇ ਰੱਖਦੇ ਹਨ। ਸਾਡੀਆਂ ਸੀਮਾਵਾਂ ਵੱਖ ਹੋ ਸਕਦੀਆਂ ਹਨ, ਪਰ ਸਾਡੀਆਂ ਭਾਵਨਾਵਾਂ ਇੱਕ ਹਨ।
ਕਰਮਯੋਗ ਅਤੇ ਲੋਕ-ਕਲਿਆਣ ਦਾ ਸੰਦੇਸ਼ ਦਿੰਦਾ ਹੈ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ
ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ ਸਾਨੂੰ ਕਰਮਯੋਗ ਦਾ ਸੰਦੇਸ਼ ਦਿੰਦਾ ਹੈ। ਸ਼੍ਰੀਮਦ ਭਗਵਦ ਗੀਤਾ ਵਿੱਚ ਉਨ੍ਹਾਂ ਨੇ ਕਰਮ ਨੂੰ ਸਭ ਤੋਂ ਉੱਪਰ ਦੱਸਦਿਆਂ ਮਨੁੱਖ ਨੂੰ ਆਪਣੇ ਫਰਜ਼ ਦਾ ਇਮਾਨਦਾਰੀ ਨਾਲ ਪਾਲਣ ਕਰਨ ਦੀ ਪ੍ਰੇਰਣਾ ਦਿੱਤੀ। ਹਾਲਾਤ ਕਿਹੋ ਜਿਹੇ ਵੀ ਹੋਣ ਅਤੇ ਚੁਣੌਤੀਆਂ ਕਿੰਨੀਆਂ ਵੀ ਵੱਡੀਆਂ ਹੋਣ, ਵਿਅਕਤੀ ਨੂੰ ਆਪਣੇ ਕਰਜ਼ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਕਿਹਾ ਕਿ ਰਾਸ਼ਟਰ ਅਤੇ ਸਮਾਜ ਦੇ ਨਿਰਮਾਣ ਲਈ ਵੀ ਇਸੇ ਕਰਮਯੋਗ ਦੀ ਲੋੜ ਹੈ। ਜਦੋਂ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਏਗਾ, ਤਾਂ ਹੀ ਸਮਾਜ ਅਤੇ ਰਾਸ਼ਟਰ ਮਜ਼ਬੂਤ ਬਣੇਗਾ।
ਆਧੁਨਿਕਤਾ ਦੇ ਨਾਲ ਸੰਸਕਾਰਾਂ ਨਾਲ ਜੁੜਨਾ ਜ਼ਰੂਰੀ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਜੜ੍ਹਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਆਧੁਨਿਕ ਬਣਨਾ ਚੰਗੀ ਗੱਲ ਹੈ, ਪਰ ਆਧੁਨਿਕਤਾ ਦਾ ਅਰਥ ਆਪਣੀਆਂ ਜੜ੍ਹਾਂ ਤੋਂ ਕੱਟ ਜਾਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ਾ ਅੱਜ ਯੁਵਾ ਪੀੜ੍ਹੀ ਸਾਹਮਣੇ ਇੱਕ ਗੰਭੀਰ ਚੁਣੌਤੀ ਹੈ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ, ਸਿੱਖਿਆ, ਯੋਗ, ਅਧਿਆਤਮ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਮੰਦਰਾਂ, ਆਸ਼ਰਮਾਂ ਅਤੇ ਸੰਤ ਸਮਾਜ ਦੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੇ ਅਨਮੋਲ ਜੀਵਨ ਨੂੰ ਨਸ਼ੇ ਦਾ ਗੁਲਾਮ ਨਾ ਬਣਨ ਦੇਣ ਅਤੇ ਆਪਣੀ ਊਰਜਾ ਨੂੰ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਲਗਾਉਣ।
