ਇੰਡੀਗੋ ਵੱਲੋਂ ਦੇਸ਼ ਭਰ ਵਿਚ 50 ਉਡਾਣਾਂ ਰੱਦ
ਮੁੰਬਈ:- ਇੰਡੀਗੋ ਏਅਰਲਾਈਨਜ਼ ਨੇ ਅੱਜ ਦੇਸ਼ ਭਰ ਵਿਚ ਲਗਪਗ 50 ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਦੀ ਵੈੱਬਸਾਈਟ ਅਨੁਸਾਰ ਮੁੰਬਈ, ਦਿੱਲੀ, ਵਾਰਾਣਸੀ, ਪੁਣੇ, ਚੰਡੀਗੜ੍ਹ, ਅੰਮ੍ਰਿਤਸਰ, ਇੰਦੌਰ ਅਤੇ ਪਟਨਾ ਸਮੇਤ ਹੋਰ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਏਅਰਲਾਈਨ ਨੇ ਹਾਲਾਂਕਿ ਇਨ੍ਹਾਂ ਉਡਾਣਾਂ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ। ਹਵਾਬਾਜ਼ੀ ਨਿਗਰਾਨ ਨੇ ਸਰਦੀਆਂ ਦੇ ਸ਼ਡਿਊਲ ਦੇ ਹਿੱਸੇ ਵਜੋਂ ਇੰਡੀਗੋ ਨੂੰ ਸ਼ੁਰੂ ਵਿੱਚ ਪ੍ਰਤੀ ਹਫ਼ਤੇ 15,014 ਉਡਾਣਾਂ ਜਾਂ ਘਰੇਲੂ ਰੂਟਾਂ ’ਤੇ ਪ੍ਰਤੀ ਦਿਨ 2,144 ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਏਅਰਲਾਈਨ ਦੀ ਕਾਰਜਪ੍ਰਣਾਲੀ ਤੇ ਉਡਾਣਾਂ ਵਿਚ ਵਿਘਨ ਪੈਣ ਤੋਂ ਬਾਅਦ ਸਰਕਾਰ ਨੇ ਇਸ ਦੇ ਰੂਟਾਂ ਵਿਚ ਕਟੌਤੀ ਕੀਤੀ ਜਿਸ ਕਾਰਨ ਇਹ ਏਅਰਲਾਈਨ ਅੰਤਰਰਾਸ਼ਟਰੀ ਅਤੇ ਕਾਰਗੋ ਸੇਵਾਵਾਂ ਨੂੰ ਛੱਡ ਕੇ ਪ੍ਰਤੀ ਦਿਨ 1,930 ਤੋਂ ਵੱਧ ਉਡਾਣਾਂ ਨਹੀਂ ਚਲਾ ਸਕਦੀ।
