ਭਾਰਤ ਦੀ ਸਮੁੰਦਰੀ ਤਾਕਤ ਚ ਹੋਵੇਗਾ ਜ਼ਬਰਦਸਤ ਵਾਧਾ

ਨਵੀਂ ਦਿਲੀ:- ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਡੀਕੇ ਤ੍ਰਿਪਾਠੀ ਨੇ ਕਿਹਾ ਕਿ ਭਾਰਤ ਜਲਦੀ ਹੀ ਆਪਣੀ ਤੀਜੀ ਸਵਦੇਸ਼ੀ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਅਤੇ ਬੈਲਿਸਟਿਕ ਮਿਜ਼ਾਈਲ ਲੈ ਕੇ ਜਾਣ ਵਾਲੀ ਪਣਡੁੱਬੀ, ਜਿਸਦਾ ਨਾਮ ‘ਅਰਿਦਮਨ ’ ਹੈ, ਨੂੰ ਕਮਿਸ਼ਨ ਕਰਨ ਜਾ ਰਿਹਾ ਹੈ। 
ਨੇਵਲ ਭਾਸ਼ਾ ਵਿੱਚ ‘ਸ਼ਿਪ ਸਬਮਰਸੀਬਲ ਬੈਲਿਸਟਿਕ ਨਿਊਕਲੀਅਰ’ ਕਹੇ ਜਾਣ ਵਾਲੀ, ਭਾਰਤ ਪਹਿਲਾਂ ਹੀ ਆਈ.ਐਨ.ਐਸ. ਅਰਿਹੰਤ ਅਤੇ ਆਈ.ਐਨ.ਐਸ. ਅਰਿਘਾਟ ਨਾਮ ਦੀਆਂ ਦੋ ਅਜਿਹੀਆਂ ਪਣਡੁੱਬੀਆਂ ਸ਼ਾਮਲ ਕਰ ਚੁੱਕਾ ਹੈ। ਇਹ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਹਨ ਅਤੇ ਕਈ ਦਿਨਾਂ ਤੱਕ ਪਾਣੀ ਦੇ ਅੰਦਰ ਰਹਿ ਸਕਦੀਆਂ ਹਨ।
ਐਸਐਸਬੀਐਨ ਤੋਂ ਇਲਾਵਾ, ਭਾਰਤ ਰੂਸ ਤੋਂ ਇੱਕ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਹਮਲਾਵਰ ਪਣਡੁੱਬੀ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦੇ 2027 ਤੱਕ ਭਾਰਤ ਪਹੁੰਚਣ ਦੀ ਉਮੀਦ ਹੈ।
ਇਸ ਦੌਰਾਨ ਐਡਮਿਰਲ ਨੇ ਦੱਸਿਆ ਕਿ ਭਾਰਤੀ ਸ਼ਿਪਯਾਰਡਾਂ ਵਿੱਚ 51 ਜਹਾਜ਼ ਨਿਰਮਾਣ ਅਧੀਨ ਹਨ। ਰੱਖਿਆ ਮੰਤਰਾਲੇ ਨੇ ਹੋਰ 47 ਜਹਾਜ਼ ਬਣਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ।