ਹਰਿਆਣਾ ਵਿੱਚ ਪਾਰਟਟਾਇਮ ਅਤੇ ਰੋਜਾਨਾ ਵੇਤਨਭੋਗੀ ਕਰਮਚਾਰੀਆਂ ਦੇ ਤਨਚਾਹ ਵਿੱਚ ਵਾਧਾ
ਚੰਡੀਗੜ੍ਹ, 3 ਨਵੰਬਰ - ਹਰਿਆਣਾ ਸਰਕਾਰ ਨੇ ਰਾਜ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਪਬਲਿਕ ਇੰਟਰਪ੍ਰਾਈਸਿਸ ਵਿੱਚ ਕੰਮ ਕਰ ਰਹੇ ਪਾਰਟ ਟਾਇਮ ਅਤੇ ਡੇਅਲੀ ਵੇਜਿਜ ਕਰਮਚਾਰੀਆਂ ਦੇ ਤਨਖਾਹ ਵਿੱਚ ੋਧ ਕਰਨ ਦਾ ਫੈਸਲਾ ਕੀਤਾ ਹੈ। ਸੋਧ ਤਨਖਾਹ 1 ਜਨਵਰੀ, 2025 ਤੋਂ ਪ੍ਰਭਾਵੀ ਹੋਵੇਗੀ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਕੀਤੀ ਗਈ ਹੈ। ਇਹ ਫੈਸਲਾ ਵੱਖ-ਵੱਖ ਵਿਭਾਗਾਂ ਅਤੇ ਸੰਗਠਨਾਂ ਵੱਲੋਂ ਤਨਖਾਹ ਵਾਧੇ ਦੇ ਸਬੰਧ ਵਿੱਚ ਕੀਤੇ ਗਏ ਪ੍ਰਤੀਵੇਦਨਾ ਦੇ ਬਾਅਦ ਕੀਤਾ ਗਿਆ ਹੈ, ਤਾਂ ਜੋ ਪਾਰਟ ਟਾਇਮ ਅਤੇ ਡੇਅਲੀ ਵੇਜਿਜ ਕਰਮਚਾਰੀਆਂ ਨੂੰ ਸਹੀ ਮਿਹਨਤਾਨਾ ਮਿਲ ਸਕੇ।
ਰਾਜ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸ਼੍ਰੇਣੀ ਵਿੱਚ ਤਿੰਨ ਪੱਧਰਾਂ (ਲੇਵਲ) ਲਈ ਵੱਖ-ਵੱਖ ਤਨਖਾਹ ਦਰਾਂ ਤੈਅ ਕੀਤੀਆਂ ਗਈਆਂ ਹਨ।
ਸ਼੍ਰੇਣੀ-1 ਵਿੱਚ ਆਉਣ ਵਾਲੇ ਜਿਲ੍ਹਿਆਂ ਵਿੱਚ ਹੁਣ ਲੇਵਲ-1 ਕਰਮਚਾਰੀਆਂ ਨੂੰ 19,900 ਰੁਪਏ ਪ੍ਰਤੀ ਮਹੀਨਾ, 765 ਰੁਪਏ ਰੋਜ਼ਾਨਾ ਅਤੇ 96 ਰੁਪਏ ਪ੍ਰਤੀ ਘੰਟਾ ਤਨਖਾਹ ਮਿਲੇਗੀ। ਲੇਵਲ-2 ਕਰਮਚਾਰੀਆਂ ਨੂੰ 23,400 ਰੁਪਏ ਪ੍ਰਤੀ ਮਹੀਨਾ, 900 ਰੁਪਏ ਰੋਜ਼ਾਨਾ ਅਤੇ 113 ਰੁਪਏ ਪ੍ਰਤੀ ਘੰਟਾ, ਜਦੋਂ ਕਿ ਲੇਵਲ-3 ਕਰਮਚਾਰੀਆਂ ਨੂੰ 24,100 ਪ੍ਰਤੀ ਮਹੀਨਾ, 927 ਰੁਪਏ ਰੋਜ਼ਾਨਾ ਅਤੇ 116 ਰੁਪਏ ਪ੍ਰਤੀ ਘੰਟਾ ਦਿੱਤਾ ਜਾਵੇਗਾ।
ਸ਼੍ਰੇਣੀ -2 ਜਿਲ੍ਹਿਆਂ ਵਿੱਚ ਲੇਵਲ-1 ਲਈ 17,550 ਰੁਪਏ ਪ੍ਰਤੀ ਮਹੀਨਾ, 675 ਰੁਪਏ ਰੋਜ਼ਾਨਾ ਅਤੇ 84 ਰੁਪਏ ਪ੍ਰਤੀ ਘੰਟਾ ਮਿਲੇਗਾ। ਲੇਵਲ-2 ਲਈ 21,000 ਰੁਪਏ ਪ੍ਰਤੀ ਮਹੀਨਾ, 808 ਰੁਪਏ ਰੋਜ਼ਾਨਾ ਅਤੇ 101 ਪ੍ਰਤੀ ਘੰਟਾ, ਜਦੋਂ ਕਿ ਲੇਵਲ-3 ਲਈ 21,700 ਰੁਪਏ ਪ੍ਰਤੀ ਮਹੀਨਾ, 835 ਰੁਪਏ ਰੋਜ਼ਾਨਾ ਅਤੇ 104 ਰੁਪਏ ਪ੍ਰਤੀ ਘੰਟਾ ਤਨਖਾਹ ਨਿਰਧਾਰਿਤ ਕੀਤੀ ਗਈ ਹੈ।
ਸ਼੍ਰੇਣੀ-3 ਜਿਲ੍ਹਿਆਂ ਵਿੱਚ ਲੇਵਲ-1 ਕਰਮਚਾਰੀਆਂ ਨੂੰ 16,250 ਰੁਪਏ ਪ੍ਰਤੀ ਮਹੀਨਾ, 625 ਰੁਪਏ ਰੋਜ਼ਾਨਾ ਅਤੇ 78 ਰੁਪਏ ਪ੍ਰਤੀ ਘੰਟਾ ਮਿਲੇਗਾ। ਲੇਵਲ -2 ਕਰਮਚਾਰੀਆਂ ਨੂੰ 19,800 ਰੁਪਏ ਪ੍ਰਤੀ ਮਹੀਨਾ, 762 ਰੁਪਏ ਰੋਜ਼ਾਨਾ ਅਤੇ 95 ਰੁਪਏ ਪ੍ਰਤੀ ਘੰਟਾ ੧ਦੋਂ ਕਿ ਲੇਵਲ-3 ਕਰਮਚਾਰੀਆਂ ਨੂੰ 20,450 ਰੁਪਏ ਪ੍ਰਤੀ ਮਹੀਨਾ, 787 ਰੁਪਏ ਰੋਜ਼ਾਨਾ ਅਤੇ 98 ਰੁਪਏ ਪ੍ਰਤੀ ਘੰਟਾ ਤਨਖਾਹ ਮਿਲੇਗੀ।
