ਆਈਕੇਜੀ ਪੀਟੀਯੂ ਦੀ ਕਾਂਕਰੀਟ ਟੈਕਨੋਲੋਜੀ ਲੈਬ ਵਿੱਚ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ਮਹੱਤਵਪੂਰਨ ਪ੍ਰਯੋਗ
ਜਲੰਧਰ:- ਆਈਕੇਜੀ ਪੀਟੀਯੂ ਜਲੰਧਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਕਾਂਕਰੀਟ ਟੈਕਨੋਲੋਜੀ ਲੈਬ ਵਿੱਚ ਵੱਖ-ਵੱਖ ਮਹੱਤਵਪੂਰਨ ਪ੍ਰਯੋਗ ਕਰਕੇ ਆਪਣੀ ਪ੍ਰੈਕਟੀਕਲ ਜਾਣਕਾਰੀ ਨੂੰ ਮਜ਼ਬੂਤ ਕੀਤਾ।
ਵਿਭਾਗ ਮੁਖੀ ਡਾ. Rajeev Chauhan ਨੇ ਵਿਦਿਆਰਥੀਆਂ ਨੂੰ ਲੈਬ ਵਿੱਚ ਵਰਤੇ ਜਾਣ ਵਾਲੇ ਉਪਕਰਣਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪ੍ਰੈਕਟੀਕਲ ਗਿਆਨ ਇੱਕ ਸਫਲ ਸਿਵਲ ਇੰਜੀਨੀਅਰ ਬਣਨ ਲਈ ਬਹੁਤ ਜ਼ਰੂਰੀ ਹੈ।
ਵਿਦਿਆਰਥੀਆਂ ਨੇ ਸਲੰਪ ਟੈਸਟ, ਕੰਪੈਕਸ਼ਨ ਫੈਕਟਰ ਟੈਸਟ, ਕਾਂਕਰੀਟ ਦੀ ਕੰਪ੍ਰੈਸ਼ਨ ਸਟਰੈਂਥ ਟੈਸਟ (CTM), ਐਗਰੀਗੇਟ ਦੀ ਸੀਵ ਐਨਾਲਿਸਿਸ, ਵਰਕੇਬਿਲਟੀ ਟੈਸਟ ਅਤੇ ਨਾਨ-ਡਿਸਟਰਕਟਿਵ ਟੈਸਟਿੰਗ ਵਰਗੇ ਮਹੱਤਵਪੂਰਨ ਪ੍ਰਯੋਗ ਕੀਤੇ।
ਇਸ ਮੌਕੇ ਟੈਕਨੀਕਲ ਅਸਿਸਟੈਂਟ ਸ਼੍ਰੀ Salinder Singh ਅਤੇ ਅਸਿਸਟੈਂਟ ਪ੍ਰੋਫੈਸਰ ਸ਼੍ਰੀ Lovepreet Walia ਨੇ ਵਿਦਿਆਰਥੀਆਂ ਨੂੰ ਪ੍ਰਯੋਗ ਕਰਵਾ ਕੇ ਮਸ਼ੀਨਾਂ ਦੀ ਵਰਤੋਂ ਬਾਰੇ ਸਮਝਾਇਆ।
ਇਸ ਦੌਰਾਨ ਡਾ. Ranjit Singh ਵੀ ਮੌਜੂਦ ਰਹੇ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕੰਮ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ।
ਇਹ ਉਪਰਾਲਾ ਵਿਦਿਆਰਥੀਆਂ ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾਉਣ ਅਤੇ ਉਦਯੋਗ ਲਈ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
