*ਪੈਗ਼ਾਮ-ਏ-ਜਗਤ* ਅਖ਼ਬਾਰ 'ਚ ਲੱਗੀ ਖ਼ਬਰ ਦਾ ਹੋਇਆ ਅਸਰ
ਗੜ੍ਹਸ਼ੰਕਰ 25 ਨਵੰਬਰ: ਪਿਛਲੇ ਦਿਨੀਂ 19 ਨਵੰਬਰ ਨੂੰ ਮੌਤ ਨੂੰ ਸੱਦਾ ਦੇ ਰਿਹਾ ਗੜ੍ਹਸ਼ੰਕਰ ਕੋਟ ਕੰਪਲੈਕਸ ਦੇ ਨੇੜੇ ਮੇਨ ਹਾਈਵੇ ਸੜਕ ਵਿਚਾਲੇ ਰੱਖਿਆ ਬੈਰੀਗੇਟ ਅਤੇ ਸੜਕ ਤੇ ਪਾਏ ਖੱਡਿਆ ਸਬੰਧੀ ਪੈਗ਼ਾਮ-ਏ-ਜਗਤ ਅਖ਼ਬਾਰ ਵਿਚ ਖ਼ਬਰ ਪ੍ਰਕਾਾਸ਼ਿਤ ਕੀਤੀ ਗਈ ਜਿਸ ਦਾ ਵਿਭਾਗ ਦੇ ਅਧਿਕਾਰੀਆਂ ਤੇ ਹੋਇਆ ਅਸਰ ਤੇ ਖੱਡੇ ਭਰਨੇ ਸ਼ੁਰੂ ਕੀਤੇ|
ਜਿਸ ਸਬੰਧੀ *ਪੈਗ਼ਾਮ-ਏ-ਜਗਤ* ਅਖ਼ਬਾਰ ਵਿਚ ਇਹ ਲਿਖਿਆ ਗਿਆ ਸੀ ਕਿ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਜੋੜ ਵਾਲੇ ਲਿੰਕ ਰੋਡ ਦੀ ਜੋ ਵੱਖ ਵੱਖ ਪਿੰਡਾਂ ਨੂੰ ਜੋੜਾਨ ਵਾਲੀਆ ਸੜਕਾਂ ਹੈ ਦੀ ਹਲਤ ਤਰਸਯੋਗ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਨੇੜੇ ਕੋਰਟ ਕੰਪਲੈਕਸ ਕੋਲ ਸੜਕ ਦਾ ਹੱਦ ਤੋਂ ਵੱਧ ਹਿੱਸਾ ਹੇਠਾਂ ਵੱਲ ਧੱਸਣ ਦੇ ਨਾਲ ਨਾਲ ਵੱਡੇ ਵੱਡੇ ਖੱਡਿਆ ਦਾ ਰੂਪ ਧਾਰ ਲਿਆ ਹੈ| ਪਰ ਹੁਣ ਤੱਕ ਇਸ ਸੜਕ ਦੀ ਹੱਲੇ ਤੱਕ ਕੋਈ ਸਾਰ ਨਹੀਂ ਲਈ| ਬੀਤੇ ਦਿਨੀ ਸੜਕ ਦੇ ਵਿਚਾਲੇ ਰੱਖੇ ਬੈਰੀਗੇਟ ਨਾਲ ਟਰੱਕ ਹਾਦਸਾ ਗ੍ਰਸਤ ਹੋ ਚੁੱਕਾ ਸੀ| ਪਰ ਪ੍ਰਸ਼ਾਸਨ ਵਲੋਂ ਹੱਲੇ ਤੱਕ ਇਸ ਸੜਕ ਉੱਪਰ ਪਾਏ ਵੱਡੇ ਵੱਡੇ ਟੋਏ ਭਾਰੇ ਤੇ ਨਾ ਹੀ ਸੜਕ ਵਿਚਾਲੇ ਰੱਖੇ ਬੈਰੀਗੇਟ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ|
ਗੱਲਬਾਤ ਕਰਦਿਆਂ ਸ਼ਹਿਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਸੜਕ ਨੂੰ ਲੈਕੇ ਭਾਵੇਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਸਿਰਫ ਰਾਜਨੀਤੀ ਹੀ ਕੀਤੀ ਪਰ ਧੇਲ੍ਹੇ ਦਾ ਕੰਮ ਨਹੀਂ ਕੀਤਾ।
ਪਰ ਜਦੋਂ ਗੜ੍ਹਸ਼ੰਕਰ ਦੇ *ਪੈਗ਼ਾਮ-ਏ-ਜਗਤ* ਅਖ਼ਬਾਰ ਦੇ ਪੱਤਰਕਾਰ ਵਲੋਂ ਖਬਰ ਪ੍ਰਕਾਸ਼ਿਤ ਕੀਤੀ ਤਦ ਹੀ ਪੀ.ਡਬਲਯੂ ਡੀ ਲੋਕ ਨਿਰਮਾਣ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ| ਤਾ ਸਬੰਧਤ ਵਿਭਾਗ ਵਲੋਂ ਇਸ ਸਮੱਸਿਆ ਤੇ ਐਕਸ਼ਨ ਲਿਆ ਗਿਆ| ਗੜ੍ਹਸ਼ੰਕਰ ਕੋਟ ਕੰਪਲੈਕਸ ਦੇ ਨੇੜੇ ਮੇਨ ਹਾਈਵੇ ਸੜਕ ਵਿਚਾਲੇ ਕਾਫ਼ੀ ਲੰਮੇ ਸਮੇਂ ਤੋਂ ਰੱਖਿਆ ਬੈਰੀਗੇਟ ਨੂੰ ਹਟਾਇਆ ਗਿਆ ਤੇ ਸੜਕ ਵਿਚਾਲੇ ਪਾਏ ਵੱਡੇ ਵੱਡੇ ਖੱਡਿਆ ਨੂੰ ਭਰਿਆ ਗਿਆ| ਜੋ ਕਿ ਭਵਿੱਖ ਵਿਚ ਹੋਣ ਵਾਲੀਆਂ ਦੁਰਘਟਨਾਂ ਤੋਂ ਬਚਾਅ ਲਿਆ ਗਿਆ।
ਜਿਸ ਨਾਲ ਗੜ੍ਹਸ਼ੰਕਰ ਸ਼ਹਿਰ ਵਾਸੀਆਂ ਤੇ ਸਥਾਨਕ ਦੁਕਾਨਦਾਰਾਂ ਵਲੋਂ *ਪੈਗ਼ਾਮ-ਏ-ਜਗਤ* ਅਖ਼ਬਾਰ ਤੇ ਪੱਤਰਕਾਰ ਬਲਵੀਰ ਚੌਪੜਾ ਦਾ ਧੰਨਵਾਦ ਕੀਤਾ ਗਿਆ |
