ਗੈਰਕਾਨੂੰਨੀ ਮਾਈਨਿੰਗ ਤੇ ਓਵਰਲੋਡ ਟਿੱਪਰ ਟਰਾਲਿਆ ਬੰਦ ਕੀਤਾ ਜਾਵੇ
ਗੜ੍ਹਸ਼ੰਕਰ- 24 ਅਕਤੂਬਰ 2025 ਨੂੰ ਕੁਲ ਹਿੰਦ ਕਿਸਾਨ ਸਭਾ ਦਾ ਇੱਕ ਵਫਦ ਡੀ ਐਸ ਪੀ ਸ਼੍ਰੀ ਦਲਜੀਤ ਸਿੰਘ ਖੱਖ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਸਾਥੀ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ ਨੇ ਮੰਗ ਕੀਤੀ ਕਿ ਗੜਸ਼ੰਕਰ ਤਹਿਸੀਲ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਬੰਦ ਕੀਤੀ ਜਾਵੇ। ਓਵਰਲੋਡ ਟਿੱਪਰ, ਟਰਾਲਿਆਂ ਦਾ ਚਲਾਨ ਕੀਤੇ ਜਾਣ ਤੇ ਬੰਦ ਕੀਤੇ ਜਾਣ।
ਮੱਟੂ, ਭੱਜਲ ਨੇ ਮੰਗ ਕੀਤੀ ਕਿ ਗੜ੍ਹਸ਼ੰਕਰ ਨੰਗਲ ਰੋਡ ਤੇ ਟਿੱਪਰ, ਟਰਾਲੇ, ਘੋੜੇ ਦੀ ਟਾਈਮਿੰਗ ਰਾਤ ਨੌ ਵਜੇ ਤੋਂ ਸਵੇਰੇ ਛੇ ਵਜੇ ਤਕ ਚਲਣ ਦਾ ਸਮਾਂ ਸਖਤੀ ਨਾਲ ਲਾਗੂ ਕੀਤਾ ਜਾਵੇ, ਜੇ ਨਾ ਕੀਤਾ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਜਿਸ ਦੀ ਜੁੰਮੇਵਾਰੀ ਸਰਕਾਰ, ਮਾਈਨਿੰਗ ਮਹਿਕਮਾ, ਪੰਜਾਬ ਪੁਲਸ ਦੀ ਹੋਵੇਗੀ।
ਇਸ ਵਫਦ ਵਿੱਚ ਬੀਬੀ ਸੁਭਾਸ਼ ਮੱਟੂ, ਚੌਧਰੀ ਸਰਵਜੀਤ ਸਿੰਘ ਵੀ ਹਾਜਰ ਸੀ। ਡੀ ਐਸ ਪੀ ਖੱਖ ਸਾਹਿਬ ਨੂੰ ਹੋਰ ਟਰੈਫਿਕ ਕਰਮਚਾਰੀ ਲਿਆਉਣ ਦੀ ਮੰਗ ਕੀਤੀ। ਡੀ ਐਸ ਪੀ ਨੇ ਉਪਰੋਕਤ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
