ਸਫਾਈ ਸੇਵਕ ਯੂਨੀਅਨ ਦੇ ਬੰਦ ਦੇ ਸਮਰਥਨ ਵਿਚ ਇਫਟੂ ਨੇ ਕੀਤੀ ਭਰਵੀਂ ਸ਼ਮੂਲੀਅਤ
ਨਵਾਂਸ਼ਹਿਰ:- ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਨਵਾਂਸ਼ਹਿਰ ਵਿਚ ਬੰਦ ਨੂੰ ਇਫਟੂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਆਟੋ ਯੂਨੀਅਨ (ਇਫਟੂ) ਅਤੇ ਰੇਹੜੀ ਵਰਕਰ ਯੂਨੀਅਨ (ਇਫਟੂ) ਨੇ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਆਪਣੇ ਕਾਰੋਬਾਰ ਬੰਦ ਕਰਕੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਇਫਟੂ ਦੇ ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਦੱਸਿਆ ਕਿ ਰੇਹੜੀ ਵਰਕਰ ਯੂਨੀਅਨ ਨੇ ਅਪਣੀਆਂ ਫ਼ਲਾਂ ਅਤੇ ਕੁਲਚਿਆਂ ਦੀਆਂ ਰੇਹੜੀਆਂ ਮੁਕੰਮਲ ਤੌਰ ਤੇ ਬੰਦ ਰੱਖੀਆਂ।
ਆਟੋ ਵਰਕਰ ਯੂਨੀਅਨ ਨੇ ਵੀ ਕੰਮ ਬੰਦ ਕਰਕੇ ਬੰਦ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਜਥੇਬੰਦੀਆਂ ਦੇ ਵਰਕਰ ਪਹਿਲਾਂ ਸਥਾਨਕ ਆਟੋ ਸਟੈਂਡ ਉੱਤੇ ਇਕੱਠੇ ਹੋਕੇ ਸਫ਼ਾਈ ਕਰਮਚਾਰੀਆਂ ਦੇ ਇਕੱਠ ਵਿੱਚ ਪਹੁੰਚੇ। ਉਹਨਾਂ ਦੱਸਿਆ ਕਿ ਆਟੋ ਰਿਕਸ਼ਾ ਵਰਕਰ ਯੂਨੀਅਨ ਅਤੇ ਰੇਹੜੀ ਵਰਕਰ ਯੂਨੀਅਨ ਨੇ ਪਹਿਲਾਂ ਹੀ ਮੀਟਿੰਗਾਂ ਕਰਕੇ ਇਸ ਬੰਦ ਦੇ ਹੱਕ ਵਿੱਚ ਹੜਤਾਲ ਕਰਨ ਦਾ ਫੈਸਲਾ ਕਰ ਲਿਆ ਸੀ।
